ਸਿਹਤ-ਖਬਰਾਂਖਬਰਾਂ

ਯੂਪੀ ’ਚ ਸੀਰੋਲਾਜਿਕਲ ਸਰਵੇ,90.2 ਫੀਸਦੀ ਲੋਕਾਂ ’ਚ ਐਂਟੀਬਾਡੀ

ਲਖਨਊ : ਕੋਰੋਨਾ ਖ਼ਿਲਾਫ਼ ਲੋਕਾਂ ਚ ਬਣੀ ਐਂਟੀਬਾਡੀ ਦਾ ਪਤਾ ਲਗਾਉਣ ਲਈ ਯੂਪੀ ਚ ਪੰਜ ਜ਼ਿਲ੍ਹਿਆਂ ਚ 3200 ਲੋਕਾਂ ਚ ਸੀਰੋਲਾਜਿਕਲ ਸਰਵੇ ਕਰਵਾਇਆ ਗਿਆ। ਜਿਸ ਚ 90.2 ਫ਼ੀਸਦੀ ਲੋਕਾਂ ਚ ਐਂਟੀਬਾਡੀ ਮਿਲੀ ਹੈ। ਮਤਲਬ ਇਸ ਚ ਤਮਾਮ ਲੋਕ ਇਨਫੈਕਟਿਡ ਹੋ ਕੇ ਠੀਕ ਹੋ ਚੁੱਕੇ ਹਨ ਤੇ ਟੀਕਾਕਰਨ ਮੁਹਿੰਮ ਦਾ ਵੀ ਹੁਣ ਵਿਆਪਕ ਅਸਰ ਹੈ। ਮਾਹਿਰਾਂ ਮੁਤਾਬਕ ਹੁਣ ਓਮੀਕ੍ਰੋਨ ਵੈਰੀਐਂਟ ਖ਼ਿਲਾਫ਼ ਹਰਡ ਇਮਿਊਨਿਟੀ ਵਿਕਸਿਤ ਹੋ ਰਹੀ ਹੈ। ਲੋਕਾਂ ਚ ਵਾਇਰਸ ਦੇ ਇਸ ਵੈਰੀਐਂਟ ਖ਼ਿਲਾਫ਼ ਮਜ਼ਬੂਤ ਇਮਿਊਨਿਟੀ ਹੋਣ ਕਾਰਨ ਕੋਰੋਨਾ ਪਾਜ਼ੇਟਿਵ ਹੋਣ ਤੇ ਵੀ ਲੋਕ ਦੂਜੇ ਲੋਕਾਂ ਨੂੰ ਇਨਫੈਕਟਿਡ ਨਹੀਂ ਕਰ ਪਾ ਰਹੇ। ਮੁੱਖ ਸਕੱਤਰਮੈਡੀਕਲ ਤੇ ਸਿਹਤ ਅਮਿਤ ਮੋਹਨ ਪ੍ਰਸਾਦ ਨੇ ਕਿਹਾ ਕਿ ਇਹ ਸੀਰੋ ਸਰਵੇ ਜਿਨ੍ਹਾਂ ਪੰਜ ਜ਼ਿਲ੍ਹਿਆਂ ਚ ਕੀਤਾ ਗਿਆ ਜਿਨ੍ਹਾਂ ਚ ਬਲੀਆਸੰਭਲਗਾਜ਼ੀਆਬਾਦਕੁਸ਼ੀਨਗਰ ਤੇ ਸ਼ਾਹਜਹਾਂਪੁਰ ਸ਼ਾਮਲ ਹਨ। ਹਰੇਕ ਜ਼ਿਲ੍ਹੇ ਚ ਵੱਖ-ਵੱਖ ਉਮਰ ਵਰਗ ਦੇ  ਲੋਕਾਂ ਦੀ ਜਾਂਚ ਕੀਤੀ। ਕੁਲ 3200 ਲੋਕਾਂ ਚ ਐਂਟੀਬਾਡੀ ਦਾ ਪਤਾ ਲਗਾਉਣ ਲਈ ਸੈਂਪਲ ਲਏ ਗਏ। ਇਸ ਚ 2800 ਲੋਕਾਂ ਚ ਐਂਟੀਬਾਡੀ ਪਾਈ ਗਈ। 90.2 ਫ਼ੀਸਦੀ ਲੋਕਾਂ ਚ ਐਂਟੀਬਾਡੀ ਮਿਲੀ ਹੈ। ਲਖਨਊ ਦੇ ਕੇਜੀਐੱਮਯੂ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੀ ਪ੍ਰਧਾਨ ਪ੍ਰੋ. ਤੂਲਿਕਾ ਚੰਦਰਾ ਕਿਹਾ ਕਿ ਇਸ ਸੈਂਪਲ ਸਰਵੇ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਹਰਡ ਇਮਿਊਨਿਟੀ ਬਣ ਰਹੀ ਹੈ। ਯੂਪੀ ਚ ਹੁਣ ਵੱਡੀ ਗਿਣਤੀ ਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾ ਚੁੱਕਾ ਹੈ। ਇਹੀ ਕਾਰਨ ਹੈ ਕਿ ਲੋਕਾਂ ਚ ਤੇਜ਼ੀ ਨਾਲ ਐਂਟੀਬਾਡੀ ਬਣ ਰਹੀ ਹੈ।

Comment here