ਸਿਆਸਤਖਬਰਾਂ

ਯੂਪੀ ’ਚ ਕਾਨੂੰਨ ਪ੍ਰਬੰਧ ਦੀ ਸਥਿਤੀ ਖਰਾਬ, ਲੋਕ ਬਦਲਾਅ ਚਾਹੁੰਦੇ ਨੇ—ਅਖਿਲੇਸ਼

ਲਖਨਊ-ਬੀਤੇ ਦਿਨੀਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਸਮਾਜਵਾਦੀ ਵਿਜੈ ਰਥ ਯਾਤਰਾ ਲੈ ਕੇ ਹਰਦੋਈ ਪਹੁੰਚੇ। ਅਖਿਲੇਸ਼ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਰਾਸ਼ਟਰਪਿਤਾ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਮੁਹੰਮਦ ਅਲੀ ਜਿਨਾਹ ਇਕ ਹੀ ਸੰਸਥਾ ’ਚ ਪੜ੍ਹ ਕੇ ਬੈਰਿਸਟਰ ਬਣ ਕੇ ਆਏ ਸਨ। ਇਕ ਹੀ ਜਗ੍ਹਾ ਪੜ੍ਹਾਈ-ਲਿਖਾਈ ਕੀਤੀ ਸੀ। ਉਨ੍ਹਾਂ ਨੇ ਆਜ਼ਾਦੀ ਦਿਵਾਈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਪਰ ਉਹ ਪਿੱਛੇ ਨਹੀਂ ਹਟੇ। ਇਕ ਵਿਚਾਰਧਾਰਾ, ਜਿਸ ’ਤੇ ਪਾਬੰਦੀ ਲਾਈ ਸੀ, ਜੇਕਰ ਕਿਸੇ ਨੇ ਪਾਬੰਦੀ ਲਾਈ ਸੀ ਤਾਂ ਸਰਦਾਰ ਪਟੇਲ ਨੇ ਪਾਬੰਦੀ ਲਾਈ ਸੀ। ਅੱਜ ਜੋ ਦੇਸ਼ ਦੀ ਗੱਲ ਕਰ ਰਹੇ ਹਨ, ਉਹ ਜਾਤ ਅਤੇ ਧਰਮ ’ਚ ਵੰਡਣ ਦੀ ਗੱਲ ਕਰ ਰਹੇ ਹਨ। ਦੁਨੀਆ ’ਚ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪਛਾਣ ਇਹੀ ਹੈ ਕਿ ਇੱਥੇ ਵੱਖ-ਵੱਖ ਜਾਤ ਅਤੇ ਧਰਮ ਦੇ ਲੋਕ ਇਕੱਠੇ ਰਹਿਣ ਦਾ ਕੰਮ ਕਰਦੇ ਹਨ। ਇਸ ਲਈ ਅਸੀਂ ਅੱਜ ਦੇ ਦਿਨ ਸਰਦਾਰ ਪਟੇਲ ਨੂੰ ਯਾਦ ਕਰ ਰਹੇ ਹਨ, ਜਿਨ੍ਹਾਂ ਨੇ ਦੇਸ਼ ਨੂੰ ਇਕ ਕਰ ਦਿੱਤਾ, ਰਿਆਸਤਾਂ ਨੂੰ ਖਤਮ ਕਰ ਦਿੱਤਾ।
ਅਖਿਲੇਸ਼ ਯਾਦਵ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਸਪਾ ਆਗੂਆਂ ਖ਼ਿਲਾਫ਼ ਜੋ ਈਡੀ ਅਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ, ਉਹ ਕਾਂਗਰਸ ਅਤੇ ਭਾਜਪਾ ਦੀ ਦੇਣ ਹੈ। ਕਾਂਗਰਸ ਅਤੇ ਭਾਜਪਾ ’ਚ ਕੋਈ ਫਰਕ ਨਹੀਂ ਹੇ। ਇਸ ਦੌਰਾਨ ਅਖਿਲੇਸ਼ ਯਾਦਵ ਨੇ ਕਾਂਗਰਸ ਨੂੰ ਭਾਜਪਾ ਅਤੇ ਭਾਜਪਾ ਨੂੰ ਕਾਂਗਰਸ ਦੱਸਿਆ। ਅਖਿਲੇਸ਼ ਨੇ ਕਿਹਾ ਕਿ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਚਾਹ ਪੀਣ ਦੀ ਆਦਤ ਭਾਰਤੀਆਂ ਨੂੰ ਪਾਈ ਸੀ, ਜਿਸ ਕਾਰਨ ਭਾਰਤੀਆਂ ਨੂੰ ਗੁਲਾਮੀ ਕਰਨੀ ਪਈ ਸੀ। ਇਸੇ ਤਰ੍ਹਾਂ ਭਾਜਪਾ ਲੋਕਾਂ ਨੂੰ ਮੁਫ਼ਤ ਸਿਲੰਡਰ ਵੰਡ ਕੇ ਉਨ੍ਹਾਂ ਦੀ ਆਦਤ ਖਰਾਬ ਕਰ ਰਹੀ ਹੈ।
ਅਖਿਲੇਸ਼ ਨੇ ਕਿਹਾ ਕਿ 2000 ਦੇ ਨੋਟ ਨੂੰ ਲੈ ਕੇ ਰੁਪਇਆ ਕਾਲਾ ਸਫੈਦ ਨਹੀਂ ਹੁੰਦਾ, ਲੈਣ-ਦੇਣ ਹੁੰਦਾ ਹੈ, ਨੋਟਬੰਦੀ ਸਮੇਂ ਭਾਜਪਾ ਕਹਿੰਦੀ ਸੀ ਕਿ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਪਰ ਹੁਣ ਕੀ ਰੁਪਇਆ ਲੈਣਾ ਬੰਦ ਹੋ ਗਿਆ ਹੈ? ਲਾਲ ਰੰਗ ਦਾ ਨਵਾਂ ਨੋਟ ਛਾਪ ਕੇ ਨਵੇਂ ਤਰੀਕੇ ਨਾਲ ਭ੍ਰਿਸ਼ਟਾਚਾਰ ਕਰ ਰਹੇ ਹਨ। ਕਿਸਾਨਾਂ ਦੀ ਦੁਰਦਸ਼ਾ ਬਿਆਨ ਕਰਦੇ ਹੋਏ ਸਪਾ ਪ੍ਰਧਾਨ ਨੇ ਭਾਜਪਾ ਸਰਕਾਰ ਨੂੰ ਆੜੇ ਹੱਥੀਂ ਲਿਆ। ਯੂਪੀ ’ਚ ਕਾਨੂੰਨ ਪ੍ਰਬੰਧ ਦੀ ਸਥਿਤੀ ਸਭ ਤੋਂ ਖਰਾਬ ਹੈ, ਇਸ ਲਈ ਯੂਪੀ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦਾ ਕਹਿਣਾ ਏ ਕਿ ਉਹ ਸਰਦਾਰ ਪਟੇਲ ਦੇ ਪਦ ਚਿੰਨ੍ਹਾਂ ’ਤੇ ਚਲਦੇ ਹਨ, ਪਰ ਅੱਜ ਕਿਸਾਨ ਸੰਕਟ ’ਚ ਹੈ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਨਹੀਂ ਹੈ।

Comment here