ਕੀਥਿਰਾ- ਯੂਨਾਨ ਦੇ ਲੇਸਬੋਸ ਟਾਪੂ ਨੇੜੇ ਵੀਰਵਾਰ ਨੂੰ ਪ੍ਰਵਾਸੀਆਂ ਨੂੰ ਲਿਜਾ ਰਹੀਆਂ 2 ਕਿਸ਼ਤੀਆਂ ਦੇ ਡੁੱਬਣ ਨਾਲ 21 ਲੋਕ ਮਾਰੇ ਗਏ, ਜਦਕਿ ਦਰਜਨਾਂ ਲਾਪਤਾ ਦੱਸੇ ਜਾ ਰਹੇ ਹਨ । ਪੂਰਬੀ ਲੇਸਬੋਸ ਟਾਪੂ ‘ਤੇ ਤੱਟ ਰੱਖਿਅਕਾਂ ਨੇ ਦੱਸਿਆ ਕਿ 40 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਦੇ ਡੁੱਬਣ ਕਾਰਨ 16 ਅਫਰੀਕਨ ਔਰਤਾਂ ਤੇ ਇਕ ਨੌਜਵਾਨ ਲੜਕੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 10 ਔਰਤਾਂ ਨੂੰ ਬਚਾਅ ਲਿਆ ਗਿਆ ਹੈ ਅਤੇ 13 ਹੋਰ ਲਾਪਤਾ ਦੱਸੇ ਜਾ ਰਹੇ ਹਨ ।ਅਧਿਕਾਰੀਆਂ ਦੱਸਿਆ ਕਿ ਦੂਜੀ ਕਿਸ਼ਤੀ ਕਿਥੀਰਾ ਟਾਪੂ ਤੋਂ ਸੈਂਕੜੇ ਮੀਲ ਦੂਰ ਚੱਟਾਨਾਂ ਨਾਲ ਟਕਰਾ ਡੁੱਬ ਗਈ, ਜਿਸ ‘ਵਿਚ ਸਵਾਰ ਲੋਕਾਂ ਵਿਚੋਂ 4 ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ । ਇਸ ਕਿਸ਼ਤੀ ‘ਵਿਚ ਸਵਾਰ ਈਰਾਨ, ਇਰਾਕ ਤੇ ਅਫਗਾਨਿਸਤਾਨ ਨਾਲ ਸਬੰਧਿਤ 80 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਜਦਕਿ 11 ਹੋਰ ਲਾਪਤਾ ਦੱਸੇ ਜਾ ਰਹੇ ਹਨ ।
Comment here