ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕ੍ਰੇਨ ਫ਼ੌਜ ਰੂਸੀ ਦਾ ਡਟ ਕੇ ਕਰ ਰਹੀ ਮੁਕਾਬਲਾ : ਜ਼ੇਲੇਂਸਕੀ

ਕੀਵ-ਰੂਸ ਤੇ ਯੂਕੇਨ ਜੰਗ ਥੰਮ੍ਹਣ ਦਾ ਨਾਂ ਨਹੀ ਲੈ ਰਿਹਾ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਕੋਈ ਨਹੀਂ ਜਾਣਦਾ ਕਿ ਉਨ੍ਹਾਂ ਦੇ ਦੇਸ਼ ’ਚ ਯੁੱਧ ਕਿੰਨੀ ਦੇਰ ਤੱਕ ਚੱਲੇਗਾ ਪਰ ਯੂਕ੍ਰੇਨੀ ਫ਼ੌਜ ਰੂਸੀ ਫ਼ੌਜੀਆਂ ਦਾ ਪੂਰਬੀ ਯੂਕ੍ਰੇਨ ’ਚ ਮੁਕਾਬਲਾ ਕਰ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਰਹੀ ਹੈ। ਆਪਣੇ ਵੀਡੀਓ ਸੰਬੋਧਨ ’ਚ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਡੋਨਬਾਸ ਖੇਤਰ ਵਿਚ ਰੂਸੀ ਫ਼ੌਜੀਆਂ ਨੂੰ ਰੋਕਣ ਲਈ ਲੜ ਰਹੇ ਯੂਕ੍ਰੇਨ ਦੇ ਆਪਣੇ ਰੱਖਿਅਕਾਂ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਯਾਦ ਰੱਖੋ ਕਿ ਮਈ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਡੋਨਬਾਸ ’ਤੇ ਕਬਜ਼ਾ ਕਰਨ ਦੀ ਕਿਸ ਤਰ੍ਹਾਂ ਉਮੀਦ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਯੁੱਧ ਦਾ 108ਵਾਂ ਦਿਨ ਹੈ ਤੇ ਯੁੱਧ ਦੀ ਸ਼ੁਰੂਆਤ ਵਿਚ ਯੂਕ੍ਰੇਨ ਦੀ ਰਾਜਧਾਨ ਕੀਵ ’ਤੇ ਕਬਜ਼ਾ ਕਰਨ ਵਿਚ ਅਸਫਲ ਹੋਣ ਤੋਂ ਬਾਅਦ ਰੂਸ ਨੇ ਵੱਡੀ ਪੱਧਰ ’ਤੇ ਰੂਸੀ ਬੋਲਣ ਵਾਲੇ ਡੋਨਬਾਸ ਦੇ ਕੁਝ ਹਿੱਸਿਆਂ ਤੋਂ ਇਲਾਵਾ ਦੇਸ਼ ਦੇ ਦੱਖਣੀ ਤੱਟ ’ਤੇ ਕਬਜ਼ਾ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ।
ਜ਼ੇਲੇਂਸਕੀ ਨੇ ਕਿਹਾ ਕਿ ਜਦੋਂ ਯੁੱਧ ਦਾ ਅੰਤ ਨਜ਼ਰ ਨਹੀਂ ਆ ਰਿਹਾ ਹੈ, ਤਾਂ ਯੂਕ੍ਰੇਨ ਨੂੰ ਆਪਣੇ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੱਖਵਾਦੀ ਐਲਾਨੇ ਲੁਹਾਨਸਕ ਪੀਪਲਜ਼ ਰਿਪਬਲਿਕ ਦੇ ਮੁਖੀ ਲਿਓਨਿਦ ਪਾਸੇਚਨਿਕ ਨੇ ਕਿਹਾ ਕਿ ਯੂਕ੍ਰੇਨੀ ਲੜਾਕੇ ਸ਼ਹਿਰ ਦੇ ਇਕ ਉਦਯੋਗਿਕ ਖੇਤਰ ’ਚ ਬਣੇ ਹੋਏ ਹਨ, ਜਿਸ ’ਚ ਇਕ ਰਸਾਇਣਕ ਪਲਾਂਟ ਵੀ ਸ਼ਾਮਲ ਹੈ, ਜਿੱਥੇ ਨਾਗਰਿਕਾਂ ਨੇ ਰੂਸੀ ਗੋਲਾਬਾਰੀ ਕਾਰਨ ਪਨਾਹ ਲਈ ਸੀ। ਪਾਸੇਚਨਿਕ ਨੇ ਸ਼ਨੀਵਾਰ ਕਿਹਾ ਕਿ ਸਿਵਿਐਰੋਡੋਨੇਤਸਕ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਯੂਕ੍ਰੇਨੀ ਫੌਜੀ ਅਜੋਟ ਪਲਾਂਟ ਤੋਂ ਸ਼ਹਿਰ ’ਤੇ ਗੋਲਾਬਾਰੀ ਕਰ ਰਹੇ ਹਨ। ਇਸ ਜੰਗ ਨਾਲ ਬਹੁਤ ਸਾਰੇ ਲੋਕ ਜੰਗ ਦੀ ਭੇਂਟ ਚੜ੍ਹ ਚੁੱਕੇ ਹਨ।

Comment here