ਕੀਵ-ਰੂਸ ਨੇ ਯੂਕ੍ਰੇਨ ‘ਤੇ ਹਮਲਾਵਰ ਰੁੱਖ ਆਪਣਾ ਰੱਖਿਆਂ ਹੋਇਆ ਹੈ। ਰੂਸ ਨੇ ਬੀਤੀ ਰਾਤ ਯੂਕ੍ਰੇਨ ਦੇ ਪੂਰਬੀ ਅਤੇ ਕੇਂਦਰੀ ਸ਼ਹਿਰਾਂ ‘ਤੇ ਹਮਲਾ ਕਰਕੇ ਘੱਟੋ-ਘੱਟ 14 ਲੋਕ ਜ਼ਖ਼ਮੀ ਕਰ ਦਿੱਤੇ। ਕੀਵ ਦੇ ਮੇਅਰ ਵਿਟਾਲੀ ਕਲੀਤਸਕੋ ਨੇ ਕਿਹਾ ਕਿ ਸ਼ਹਿਰ ਵਿੱਚ ਰੂਸੀ ਹਮਲਿਆਂ ਵਿੱਚ 7 ਲੋਕ ਜ਼ਖਮੀ ਹੋਏ ਹਨ ਅਤੇ ਕੁਝ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਖਾਰਕੀਵ ਦੇ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਸਲੋਬਿਡਸਕੀ ਜ਼ਿਲ੍ਹੇ ਵਿੱਚ ਘੱਟੋ-ਘੱਟ 6 ਹਮਲੇ ਹੋਏ, ਜਿਸ ਨਾਲ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਚੈਰਕਾਸੀ ਦੇ ਗਵਰਨਰ ਇਹੋਰ ਤਾਬੂਰੇਟਸ ਨੇ ਕਿਹਾ ਕਿ ਸੂਬੇ ਵਿਚ 5 ਲੋਕ ਜ਼ਖਮੀ ਹੋਏ ਹਨ ਅਤੇ ਇਕ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਸ਼ਹਿਰ ਦੇ ਮੇਅਰ ਨੇ ਕਿਹਾ ਕਿ 2 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਯੂਕ੍ਰੇਨ ਦੇ ਕੇਂਦਰੀ ਸ਼ਹਿਰਾਂ ‘ਤੇ ਰੂਸੀ ਹਮਲੇ ਦੌਰਾਨ 14 ਲੋਕ ਜ਼ਖ਼ਮੀ

Comment here