ਕੀਵ-ਪਿਛਲੇ 19 ਮਹੀਨਿਆਂ ਤੋਂ ਚੱਲ ਰਹੀ ਰੂਸ-ਯੂਕ੍ਰੇਨ ਜੰਗ ਜਾਰੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਰੂਸੀ ਫੌਜਾਂ ਖਿਲਾਫ ਯੂਕ੍ਰੇਨ ਦਾ ਸਮਰਥਨ ਕਰਨ ਲਈ ਬੁੱਧਵਾਰ ਨੂੰ ਕੀਵ ਪਹੁੰਚੇ। ਇਸ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਯੂਕ੍ਰੇਨ ਦੀ ਰਾਜਧਾਨੀ ‘ਤੇ ਮਿਜ਼ਾਈਲ ਹਮਲਾ ਕੀਤਾ ਸੀ। ਪਿਛਲੇ ਇੱਕ ਹਫ਼ਤੇ ਵਿੱਚ ਇਹ ਪਹਿਲਾ ਮਿਜ਼ਾਈਲ ਹਮਲਾ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਬਲਿੰਕਨ ਦੇ ਦੌਰੇ ਦਾ ਮਕਸਦ ਰੂਸੀ ਬਲਾਂ ਨੂੰ ਖਦੇੜਨ ਲਈ ਯੂਕ੍ਰੇਨੀ ਬਲਾਂ ਦੇ ਪਿਛਲੇ 3 ਮਹੀਨਿਆਂ ਦੇ ਹਮਲੇ ਦੀ ਸਮੀਖਿਆ ਕਰਨਾ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਦੇ ਦੌਰੇ ਦੇ ਜ਼ਰੀਏ ਅਮਰੀਕਾ ਯੂਕ੍ਰੇਨ ਦਾ ਸਮਰਥਨ ਕਰਦਾ ਦਿਖਾਈ ਦੇ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਕਾਲਾ ਸਾਗਰ ਰਾਹੀਂ ਯੂਕ੍ਰੇਨੀ ਅਨਾਜ ਦੀ ਢੋਆ-ਢੁਆਈ ਸਬੰਧੀ ਸਮਝੌਤੇ ਦੇ ਸਮਾਪਤ ਹੋਣ ਤੋਂ ਬਾਅਦ ਯੂਕ੍ਰੇਨੀ ਅਨਾਜ ਲਈ ਸੰਭਾਵਿਤ ਬਦਲਵੇਂ ਰਸਤੇ ‘ਤੇ ਵੀ ਚਰਚਾ ਕੀਤੀ ਜਾਵੇਗੀ। ਸਮਝੌਤਾ ਖ਼ਤਮ ਹੋਣ ਤੋਂ ਬਾਅਦ, ਰੂਸ ਨੇ ਓਡੇਸਾ ਸੂਬੇ ਵਿਚ ਬੰਦਰਗਾਹਾਂ ‘ਤੇ ਹਮਲੇ ਸ਼ੁਰੂ ਕੀਤੇ ਸਨ, ਕਿਉਂਕੇ ਇਸੇ ਰਸਤੇ ਤੋਂ ਜ਼ਿਆਦਾਤਰ ਅਨਾਜ ਭੇਜਿਆ ਜਾਂਦਾ ਹੈ। ਬਲਿੰਕਨ ਦੀ ਫੇਰੀ ਦੌਰਾਨ 17.5 ਕਰੋੜ ਅਮਰੀਕੀ ਡਾਲਰ ਤੋਂ 20 ਕਰੋੜ ਅਮਰੀਕੀ ਡਾਲਰ ਵਿਚਕਾਰ ਨਵੀਂ ਫੌਜੀ ਸਹਾਇਤਾ ਦਾ ਐਲਾਨ ਕੀਤਾ ਜਾ ਸਕਦਾ ਹੈ।
ਯੂਕ੍ਰੇਨ ਦਾ ਸਮਰਥਨ ਕਰਨ ਲਈ ਕੀਵ ਪੁੱਜੇ ਐਂਟਨੀ ਬਲਿੰਕਨ

Comment here