ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕ੍ਰੇਨ ‘ਚ ਫਸੇ ਤਮਿਲਾਂ ਦੀ ਵਾਪਸੀ ਲਈ ਖਰਚ ਉਠਾਵਾਂਗੇ: ਤਮਿਲ ਸਰਕਾਰ

ਚੇਨਈ :- ਯੁਕਰੇਨ ਵਿਚ ਫਸੇ ਭਾਰਤੀਆਂ ਵਲੋਂ ਸਰਕਾਰ ਤੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਸੁਰਖਿਅਤ ਵਾਪਸ ਬੁਲਾਇਆ ਜਾਵੇ। ਉਥੇ ਹੀ ਸਰਕਾਰ ਵੀ ਹਰ ਕੋਸ਼ਿਸ਼ ਕਰ ਰਹੀ ਹੈ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਯੂਕ੍ਰੇਨ ‘ਚ ਫਸੇ ਤਮਿਲ ਲੋਕਾਂ ਨੂੰ ਵਾਪਸ ਲਿਆਉਣ ਦਾ ਪੂਰਾ ਖ਼ਰਚ ਉਠਾਏਗੀ। ਸਟਾਲਿਨ ਨੇ ਇਕ ਬਿਆਨ ‘ਚ ਦੱਸਿਆ ਕਿ ਯੂਕ੍ਰੇਨ ‘ਚ 5 ਹਜ਼ਾਰ ਤੋਂ ਵਧ ਤਮਿਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ‘ਚੋਂ 916 ਵਿਦਿਆਰਥੀਆਂ ਨੇ ਸੂਬਾ ਸਰਕਾਰ ਨਾ ਸੰਪਰਕ ਕੀਤਾ ਹੈ। ਉਨ੍ਹਾਂ ਨੇ ਯੂਕ੍ਰੇਨ ‘ਚ ਫਸੇ ਤਮਿਲ ਨਾਗਰਿਕਾਂ ਲਈ ਹੈਲਪਲਾਈਨ ਖੋਲ੍ਹਣ ਦਾ ਐਲਾਨ ਕੀਤਾ। ਰੂਸ ਦੇ ਯੂਕ੍ਰੇਨ ‘ਤੇ ਹਮਲੇ ਦੇ ਤੁਰੰਤ ਬਾਅਦ ਸਟਾਲਿਨ ਨੇ ਸੰਦੇ ਲਿਖਿਆ ਸੀ,”ਜਿਸ ‘ਚ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਤੋਂ ਯੂਕ੍ਰੇਨ ਤੋਂ ਤਮਿਲ ਨਾਗਰਿਕਾਂ ਨੂੰ ਕੱਢਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਕਿ ਯੂਕ੍ਰੇਨ ਤੋਂ ਬਾਹਰ ਨਿਕਾਲਣ ਲਈ ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਉਡਾਣਾਂ ਦੀ ਵਿਵਸਥਾ ਕਰੇ। ਉਨ੍ਹਾਂ ਦੱਸਿਆ ਕਿ ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ।

Comment here