ਸਿਆਸਤਖਬਰਾਂਦੁਨੀਆ

ਯੂਕ੍ਰੇਨੀ ਫ਼ੌਜੀਆਂ ਨੂੰ ਫ਼ੌਜੀ ਸਿਖਲਾਈ ਦੇਵੇਗਾ ਸਪੇਨ

ਮੈਡ੍ਰਿਡ-ਸਪੇਨ ਦੀ ਸਰਕਾਰ ਨੇ ਦੱਸਿਆ ਕਿ ਸਪੇਨ 220 ਤੋਂ ਵਧੇਰੇ ਯੂਕ੍ਰੇਨੀ ਫ਼ੌਜੀਆਂ ਨੂੰ ਫ਼ੌਜੀ ਸਿਖਲਾਈ ਦੇਵੇਗਾ। ਸਰਕਾਰ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਸਪੇਨ ਦੀ ਰੱਖਿਆ ਮੰਤਰੀ ਮਾਰਗਰੀਟਾ ਰੋਬਲਜ਼ ਟੋਰੇਜ਼ਾਨ ਏਅਰ ਬੇਸ ‘ਤੇ 220 ਯੂਕ੍ਰੇਨੀ ਫ਼ੌਜੀਆਂ ਅਤੇ ਲੜਾਕਿਆਂ ਦਾ ਸੁਆਗਤ ਕਰਨਗੇ, ਜੋ ਆਉਣ ਵਾਲੇ ਹਫ਼ਤਿਆਂ ‘ਚ ਫ਼ੌਜੀ ਸਿਖਲਾਈ ਲੈਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ 200 ਦੇ ਕਰੀਬ ਫ਼ੌਜੀ ਟੋਲੇਡੋ ਇਨਫੈਂਟਰੀ ਅਕੈਡਮੀ ਵਿੱਚ ਸਿਖਲਾਈ ਵਿਚ ਸ਼ਾਮਲ ਹੋਣਗੇ। ਸਪੇਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੀਵ ਨੂੰ 6 ਐੱਚ. ਏ. ਡਬਲਿਊ. ਕੇ. ਮਿਜ਼ਾਈਲ ਰੱਖਿਆ ਪ੍ਰਣਾਲੀਆਂ ਪ੍ਰਦਾਨ ਕੀਤੀਆਂ ਸਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਆਮ ਲੋਕ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਫ਼ੌਜੀ ਸਿਖਲਾਈ ਨਹੀਂ ਮਿਲੀ ਹੋਈ ਹੈ। ਬਾਕੀ ਬਚੇ 20 ਫ਼ੌਜੀ, ਜੋ ਪਹਿਲਾਂ ਤੋਂ ਹੀ ਫ਼ੌਜੀ ਸਿਖਲਾਈ ਪ੍ਰਾਪਤ ਹਨ, ਐਲ ਕੂਪੇਰੋ ਮਿਲਟਰੀ ਬੇਸ ਵਿਖੇ ਐਂਟੀ-ਏਅਰਕ੍ਰਾਫਟ ਤੋਪਖਾਨਾ ਰੈਜੀਮੈਂਟ ਵਿੱਚ ਇਕ ਬੁਨਿਆਦੀ ਕੋਰਸ ਪੂਰਾ ਕਰਨਗੇ। ਸਪੇਨ ਦੇ ਰੱਖਿਆ ਮੰਤਰਾਲੇ ਨੇ ਦਸੰਬਰ ਦੇ ਅਖੀਰ ਵਿੱਚ ਐਲਾਨ ਕੀਤਾ ਕਿ ਉਹ ਇਕ ਸਾਲ ਵਿੱਚ ਲਗਭਗ 2,400 ਯੂਕ੍ਰੇਨੀ ਫ਼ੌਜੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ।

Comment here