ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਸੰਕਟ- ਅੰਡਰਗਰਾਊਂਡ ਮੈਟਰੋਸਟੇਸ਼ਨਾਂ ’ਚ ਲੋਕ ਲੈ ਰਹੇ ਨੇ ਸ਼ਰਨ

ਨਵੀਂ ਦਿੱਲੀ- ਸੁਨਹਿਰੇ ਭਵਿੱਖ ਦਾ ਸੁਪਨਾ ਲੈ ਯੂਕ੍ਰੇਨ ਗਏ ਹਜ਼ਾਰਾਂ ਭਾਰਤੀਆਂ ਦੀ ਜ਼ਿੰਦਗੀ ਸੰਕਟ ’ਚ ਹੈ। ਰੂਸ ਦੇ ਹਮਲੇ ਕਾਰਨ ਚਾਰੇ ਪਾਸੇ ਡਰ ਤੇ ਹਫਡ਼ਾ- ਦਫਡ਼ੀ ਦਾ ਮਾਹੌਲ ਹੈ। ਏਟੀਐੱਮ, ਮੈਡੀਕਲ ਸਟੋਰ ਤੇ ਰਾਸ਼ਨ ਦੀਆਂ ਦੁਕਾਨਾਂ ਦੇ ਸਾਹਮਣੇ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕ ਵੱਡੀਆਂ-ਵੱਡੀਆਂ ਬੋਤਲਾਂ ’ਚ ਪਾਣੀ ਭਰ ਕੇ ਘਰ ’ਚ ਰੱਖ ਰਹੇ ਹਨ। ਵੱਡੀ ਗਿਣਤੀ ’ਚ ਲੋਕਾਂ ਨੇ ਅੰਡਰਗਰਾਊਂਡ ਮੈਟਰੋ ਸਟੇਸ਼ਨਾਂ ’ਤੇ ਸ਼ਰਨ ਲਈ ਹੈ। ਏਅਰਪੋਰਟ ਬੰਦ ਕਰ ਦਿੱਤੇ ਗਏ ਹਨ। ਜਿਨ੍ਹਾਂ ਨੇ ਭਾਰਤ ਪਰਤਣ ਲਈ ਟਿਕਟਾਂ ਲਈਆਂ ਹੋਈਆਂ ਸਨ, ਉਨ੍ਹਾਂ ਦੀਆਂ ਵੀ ਉਡਾਣਾਂ ਰੱਦ ਜਾਂ ਰੀਸ਼ਡਿਊਲ ਕੀਤੀਆਂ ਜਾ ਰਹੀਆਂ ਹਨ। ਕੀਵ ’ਚ ਲਗਪਗ ਪੰਜ ਹਜ਼ਾਰ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਬੰਬ ਬਾਰੀ ਦੇ ਡਰੋਂ ਵੱਡੀ ਗਿਣਤੀ ’ਚ ਲੋਕ ਅੰਡਰਗਰਾਊਂਡ ਮੈਟਰੋ ਸਟੇਸ਼ਨ ’ਚ ਸ਼ਰਨ ਲੈ ਰਹੇ ਹਨ। ਕੀਵ ਸਥਿਤ ਬੋਗੋਮੋਲੈਟਸ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਆਸਪਾਸ ਦੇ ਇਲਾਕੇ ’ਚ ਸੌ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਇਨ੍ਹਾਂ ’ਚ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੇ ਵਿਦਿਆਰਥੀ ਬੰਗਾਲ ਦੇ ਵਾਸੀ ਦੀਪਕ ਪਾਤਰਾ ਨੇ ਕਿਹਾ ਕਿ ਸਥਿਤੀ ਖ਼ਤਰਨਾਕ ਹੈ। ਉਨ੍ਹਾਂ ਦੀ ਤੇ ਸਾਥੀਆਂ ਦੀ ਕੀਵ ਏਅਰਪੋਰਟ ਤੋਂ ਵੀਰਵਾਰ ਸਵੇਰੇ 11 ਵਜੇ ਦੀ ਫਲਾਈਟ ਸੀ। ਉਹ ਸਾਰੇ ਬੁੱਧਵਾਰ ਦੇਰ ਰਾਤ ਬੱਸ ’ਚ ਗਏ ਸਨ। ਕਰੀਬ ਸੱਤ ਘੰਟਿਆਂ ਦੀ ਯਾਤਰਾ ਪਿੱਛੋਂ ਬੱਸ ਨੇ ਏਅਰਪੋਰਟ ਤੋਂ ਕੁਝ ਦੂਰੀ ’ਤੇ ਛੱਡ ਦਿੱਤਾ। ਏਅਰਪੋਰਟ ਪੁੱਜੇ ਤਾਂ ਉੱਥੇ ਮੌਜੂਦ ਫ਼ੌਜੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਏਅਰਪੋਰਟ ਤੋਂ ਪੰਜ ਕਿਲੋਮੀਟਰ ਦੇ ਦਾਇਰੇ ’ਚ ਨਾ ਰਹਿਣ ਦੀ ਹਦਾਇਤ ਦਿੱਤੀ। ਬੰਬ ਦੀ ਆਵਾਜ਼ ’ਚ ਉਹ ਬੈਗ ਛੱਡ ਕੇ ਦੋ ਕਿਲੋਮੀਟਰ ਤਕ ਪੈਦਲ ਭੱਜਦੇ ਰਹੇ। ਕਿਸੇ ਤਰ੍ਹਾਂ ਇਕ ਬੱਸ ਮਿਲੀ, ਜਿਸ ਵਿਚ ਕੀਵ ਸ਼ਹਿਰ ਪੁੱਜੇ। ਉਹ ਸਵੇਰ ਤੋਂ ਸੜਕ ’ਤੇ ਭੁੱਖੇ-ਪਿਆਸੇ ਭਟਕ ਰਹੇ ਹਨ। ਖਾਣੇ ਦੀਆਂ ਦੁਕਾਨਾਂ ਬੰਦ ਹਨ।ਖਾਰਕੀਵ ’ਚ ਰਹਿ ਰਹੇ ਕਾਨਪੁਰ ਵਾਸੀ ਮੈਡੀਕਲ ਵਿਦਿਆਰਥੀ ਅਰਪਿਤ ਕਟਿਆਰ ਨੇ ਕਿਹਾ ਕਿ ਬਾਹਰਲੇ ਇਲਾਕੇ ’ਚ ਤਡ਼ਕੇ ਕਰੀਬ ਚਾਰ ਵਜੇ 10-12 ਬੰਬ ਡਿੱਗਣ ਦੀ ਆਵਾਜ਼ ਆਈ ਤੇ ਹਨੇਰੇ ’ਚ ਦੂਰ ਧਮਾਕੇ ਦੀ ਤੇਜ਼ ਰੋਸ਼ਨੀ ਦਿਖਾਈ ਦਿੱਤੀ। ਸਵੇਰ ਤੋਂ ਅੰਤਰਰਾਜੀ ਬੱਸ ਤੇ ਮੈਟਰੋ ਸੇਵਾ ਬੰਦ ਹੋ ਜਾਣ ਕਾਰਨ ਵੱਡੀ ਗਿਣਤੀ ’ਚ ਲੋਕ ਆਪਣੀਆਂ ਕਾਰਾਂ ’ਚ ਤੇ ਪੈਦਲ ਹੀ ਬੈਗ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ। ਲਵੀਵ ’ਚ ਰਹਿ ਰਹੇ ਬਿਹਾਰ ਦੇ ਬੇਗੂਸਰਾਏ ਵਾਸੀ ਮੈਡੀਕਲ ਵਿਦਿਆਰਥੀ ਅਮਨ ਗੁਪਤਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਤੇ ਸਵੇਰ ਤੋਂ ਹੀ ਸਡ਼ਕਾਂ ’ਤੇ ਸਾਇਰਨ ਵੱਜ ਰਹੇ ਹਨ। ਉਨ੍ਹਾਂ ਦੇ ਦੋਸਤਾਂ ਨੇ ਭਾਰਤੀ ਦੂਤਘਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦੀ ਆਫਲਾਈਨ ਕਲਾਸਾਂ ਤੇ ਰੋਜ਼ ਹੋਣ ਵਾਲੀਆਂ ਪ੍ਰੀਖਿਆਵਾਂ ਵੀ 13 ਮਾਰਚ ਤਕ ਆਨਲਾਈਨ ਕਰ ਦਿੱਤੀਆਂ ਗਈਆਂ ਹਨ। ਯੂਕ੍ਰੇਨ ਦੀ ਰਾਸ਼ਟਰੀ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਪੰਜਵੇਂ ਸਾਲ ਦੇ ਵਿਦਿਆਰਥੀ ਦਿੱਲੀ ਦੇ ਰੋਹਿਣੀ ਵਾਸੀ ਸ਼ਸ਼ਾਂਕ ਸ਼ਰਮਾ ਨੇ ਕਿਹਾ ਕਿ ਉਹ 20 ਫਰਵਰੀ ਨੂੰ ਹੀ ਯੂਕ੍ਰੇਨ ਤੋਂ ਪਰਤੇ ਹਨ। ਉਨ੍ਹਾਂ ਦੇ ਸਹਿਪਾਠੀ ਨਿਖਿਲ ਪਾਰਿਕ ਬਲੈਕ ਸੀ ਦੇ ਨਜ਼ਦੀਕ ਹੀ ਰਹਿੰਦੇ ਹਨ। ਨਿਖਿਲ ਸਵੇਰੇ ਸੌਂ ਰਹੇ ਸਨ ਕਿ ਅਚਾਨਕ ਬੰਬ ਧਮਾਕਾ ਹੋਇਆ। ਉੱਠੇ ਤਾਂ ਦੇਖਿਆ ਕਿ ਅਸਮਾਨ ’ਚ ਜੰਗੀ ਜਹਾਜ਼ ਉੱਡ ਰਹੇ ਸਨ ਤੇ ਕੁਝ ਦੂਰੀ ’ਤੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ। ਸ਼ਸ਼ਾਂਕ ਨੇ ਕਿਹਾ ਕਿ ਜੰਗ ਦੇ ਖ਼ਦਸ਼ੇ ਦੇ ਬਾਅਦ ਤੋਂ ਹੀ ਏਅਰ ਇੰਡੀਆ ਨੇ ਟਿਕਟ ਦੀ ਕੀਮਤ ਵਧਾ ਦਿੱਤੀ ਸੀ। ਪਹਿਲਾਂ ਟਿਕਟ 28 ਹਜ਼ਾਰ ਰੁਪਏ ’ਚ ਮਿਲਦੀ ਸੀ, ਪਰ ਪਿਛਲੇ ਦਿਨੀਂ ਇਹ 62,500 ਤਕ ਪੁੱਜ ਗਈ। ਉੱਤਰ ਪ੍ਰਦੇਸ਼ ਦੇ ਹਾਪੁਡ਼ ਵਾਸੀ ਮੁਹੰਮਦ ਫੈਸਲ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਐੱਮਬੀਬੀਐੱਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਾਰਤ ਵਾਪਸੀ ਦਾ ਟਿਕਟ ਹੋ ਗਿਆ ਸੀ, ਪਰ ਉਨ੍ਹਾਂ ਦੇ ਸਹਿਪਾਠੀ ਵਾਰਾਣਸੀ ਦੇ ਕਮਲ ਕੁਮਾਰ ਤੇ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਬੁਗਰਾਸੀ ਵਾਸੀ ਰੀਤਿਕਾ ਰਾਜ ਸਹਿਮ ਗਏ ਸਨ। ਦੋਵਾਂ ਨੂੰ ਡਰਦਾ ਦੇਖ ਫੈਸਲ ਨੇ ਵੀ ਆਪਣਾ ਟਿਕਟ ਰੱਦ ਕਰਵਾ ਦਿੱਤਾ।

Comment here