ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੇ ਰਾਸ਼ਟਰਪਤੀ ਨੇ ਸੰਭਾਲਿਆ ਜੰਗ ਦਾ ਮੋਰਚਾ

ਕੀਵ- ਰੂਸ-ਯੂਕਰੇਨ ਦੀ ਜੰਗ ਸ਼ੁਰੂ ਹੋ ਚੁੱਕੀ ਹੈ। ਜਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀ ਜੰਗ ਦੀ ਘੋਸ਼ਣਾ ਕਰ ਦਿੱਤੀ ਹੈ ਅਤੇ ਪੂਰੀ ਫੌਜ ਨੂੰ ਜੰਗ ਵਿੱਚ ਉਤਾਰਣ ਲਈ ਕਿਹਾ। ਇਸ ਉਪਰੰਤ ਯੂਕਰੇਨ ਦੀ ਫੌਜ ਨੇ 30 ਰੂਸੀ ਟੈਂਕਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਖੁਦ ਜੰਗ ਦੇ ਮੋਰਚੇ ਤੇ ਦਿਖਾਈ ਦੇ ਰਹੇ ਹਨ। ਰਾਸ਼ਟਰਪਤੀ ਉਨ੍ਹਾਂ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਜਿੱਥੇ ਰੂਸੀ ਬਲਾਂ ਨੇ ਹਮਲੇ ਕੀਤੇ ਹਨ। ਜ਼ੇਲੇਂਸਕੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਉਹ ਇੱਕ ਸਿਪਾਹੀ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਜ਼ੇਲੇਂਸਕੀ ਨੇ ਫੌਜ ਦੀ ਵਰਦੀ ਪਾਈ ਹੋਈ ਹੈ ਅਤੇ ਸੈਨਿਕਾਂ ਵਿਚਕਾਰ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਰਾਸ਼ਟਰਪਤੀ ਨੇ ਦੇਸ਼ ਦੇ ਸੈਨਿਕਾਂ ਦਾ ਹੌਸਲਾ ਵਧਾਇਆ ਅਤੇ ਰੂਸ ਨੂੰ ਕਰਾਰਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਅੱਜ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਵੀ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆਂ ਨੇ ਸਾਨੂੰ ਜੰਗ ਲੜਨ ਲਈ ਇਕੱਲਾ ਛੱਡ ਦਿੱਤਾ ਹੈ। ਉਨ੍ਹਾਂ ਦੇਸ਼ ਛੱਡਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ। ਜ਼ੇਲੇਂਸਕੀ ਨੇ ਦੱਸਿਆ ਕਿ ਉਹ ਕੀਵ ਵਿੱਚ ਹਨ ਅਤੇ ਰੂਸੀ ਫੌਜ ਉੱਥੇ ਦਾਖਲ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਰੂਸੀਆਂ ਦਾ ਪਹਿਲਾ ਨਿਸ਼ਾਨਾ ਉਹ ਹੈ ਅਤੇ ਦੂਜਾ ਨਿਸ਼ਾਨਾ ਉਨ੍ਹਾਂ ਦਾ ਪਰਿਵਾਰ ਹੈ। ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਕਿਹਾ ਕਿ ਜੋ ਵੀ ਵਿਅਕਤੀ ਹਥਿਆਰ ਚੁੱਕਣ ਲਈ ਤਿਆਰ ਅਤੇ ਸਮਰੱਥ ਹੈਉਹ ਰੂਸ ਨਾਲ ਲੜਨ ਲਈ ਦੇਸ਼ ਦੀ ਟੈਰੀਟੋਰੀਅਲ ਡਿਫੈਂਸ ਫੋਰਸ ਦੀ ਕਤਾਰ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਜੰਗ ਵਿੱਚ ਹੁਣ ਤੱਕ 137 ਯੂਕਰੇਨੀਆਂ ਦੀ ਮੌਤ ਹੋ ਚੁੱਕੀ ਹੈ ਅਤੇ 169 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਯੂਕਰੇਨੀ ਸੈਨਿਕ ਵੀ ਸ਼ਾਮਲ ਹਨ। ਰਾਜਧਾਨੀ ਕੀਵ ਸਮੇਤ ਪੂਰੇ ਯੂਕਰੇਨ ਤੋਂ ਵੱਡੀ ਗਿਣਤੀ ਚ ਲੋਕ ਦੇਸ਼ ਛੱਡ ਕੇ ਜਾ ਰਹੇ ਹਨ। ਇਸ ਦੌਰਾਨ ਰੂਸੀ ਹਮਲੇ ਦਾ ਜਵਾਬ ਦੇਣ ਵਾਲੀ ਯੂਕਰੇਨ ਸਰਕਾਰ ਨੇ 18 ਤੋਂ 60 ਸਾਲ ਦੀ ਉਮਰ ਦੇ ਲੋਕਾਂ ਦੇ ਆਪਣੇ ਵਤਨ ਛੱਡਣ ਤੇ ਪਾਬੰਦੀ ਲਗਾ ਦਿੱਤੀ ਹੈ।

 

Comment here