ਮਾਸਕੋ: ਯੂਕਰੇਨ-ਰੂਸ ਤਣਾਅ ਦੇ ਵਿਚਕਾਰ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ਨੀਵਾਰ ਨੂੰ ਸੰਕਟ ਦੇ ਹੱਲ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਦੀ ਪੇਸ਼ਕਸ਼ ਕੀਤੀ। “ਮੈਨੂੰ ਨਹੀਂ ਪਤਾ ਕਿ ਰੂਸ ਦੇ ਰਾਸ਼ਟਰਪਤੀ ਕੀ ਚਾਹੁੰਦੇ ਹਨ,” ਜੇਲੇਨਸਕੀ ਨੇ ਮਿਊਨਿਖ ਵਿੱਚ ਇੱਕ ਸੁਰੱਖਿਆ ਕਾਨਫਰੰਸ ਨੂੰ ਕਿਹਾ। ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਦੀ ਪੇਸ਼ਕਸ਼ ਕਰਦਾ ਹਾਂ।” ਜੇਲੇਂਸਕੀ ਨੇ ਕਿਹਾ ਕਿ ਰੂਸ ਗੱਲਬਾਤ ਲਈ ਜਗ੍ਹਾ ਚੁਣ ਸਕਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, “ਸੰਕਟ ਦੇ ਸ਼ਾਂਤੀਪੂਰਨ ਹੱਲ ਲਈ, ਯੂਕਰੇਨ ਸਿਰਫ ਇੱਕ ਕੂਟਨੀਤਕ ਰਸਤਾ ਅਪਣਾਏਗਾ।” ਰੂਸ ਨੇ ਜ਼ੇਲੇਨਸਕੀ ਦੀ ਪੇਸ਼ਕਸ਼ ‘ਤੇ ਤੁਰੰਤ ਜਵਾਬ ਨਹੀਂ ਦਿੱਤਾ।
ਯੂਕਰੇਨ ਦੇ ਰਾਸ਼ਟਰਪਤੀ ਨੇ ਤਣਾਅ ਦੇ ਦਰਮਿਆਨ ਪੁਤਿਨ ਨਾਲ ਬੈਠਕ

Comment here