ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੀ ਪ੍ਰਧਾਨ ਮੰਤਰੀ ਯੂਲੀਆ ਨੂੰ ਲੋਕ ਕਰ ਰਹੇ ਨੇ ਯਾਦ

ਕੀਵ-ਰੂਸ ਨੇ ਬਿਨਾਂ ਕਿਸੇ ਡਰ ਤੋਂ ਯੂਕਰੇਨ ਉਪਰ ਜੰਗ ਛੇੜ ਦਿੱਤੀ ਹੈ ਅਤੇ ਉਥੇ ਤਬਾਹੀ ਦਾ ਮਾਹੌਲ ਬਣਾ ਦਿੱਤਾ ਹੈ। ਇਸ ਤਹਿਸ਼ਤ ਨੂੰ ਦੇਖ ਕੇ ਲੋਕ ਯੂਕਰੇਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਯੂਲੀਆ ਟੇਮੋਸੇਨਕੋਵਾ ਨੂੰ ਯਾਦ ਕਰ ਰਹੇ ਹਨ ਜੋ ਰੂਸ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦੀ ਸੀ। ਯੂਕਰੇਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੋ ਕਾਰਜਕਾਲ ਦੌਰਾਨ, ਉਨ੍ਹਾ ਖੁੱਲ ਕੇ ਰੂਸ ਦੇ ਵਿਰੁੱਧ ਬੋਲਿਆ। ਯੂਲੀਆ ਪੱਛਮ ਨਾਲ ਬਿਹਤਰ ਸਬੰਧਾਂ ਦੀ ਵਕਾਲਤ ਕਰਦੀ ਸੀ ਅਤੇ ਚਾਹੁੰਦੀ ਸੀ ਕਿ ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕੀਤਾ ਜਾਵੇ। ਯੂਕਰੇਨ ‘ਤੇ ਰੂਸ ਦੇ ਹਮਲੇ ਦੌਰਾਨ ਯੂਕਰੇਨ ਦੇ ਇੱਕ ਨੇਤਾ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਸ ਦਾ ਡਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵੀ ਸੀ। ਇਸ ਨੇਤਾ ਦਾ ਨਾਂ ਯੂਲੀਆ ਟਿਮੋਸ਼ੇਂਕੋ ਹੈ। ਯੂਲੀਆ 2005 ਵਿੱਚ ਕੁਝ ਮਹੀਨਿਆਂ ਲਈ ਅਤੇ ਫਿਰ 2007 ਤੋਂ 2010 ਤੱਕ ਯੂਕਰੇਨ ਦੀ ਪ੍ਰਧਾਨ ਮੰਤਰੀ ਰਹੀ। ਇਸ ਦੌਰਾਨ ਉਹ ਰੂਸ ਖਿਲਾਫ ਖੁੱਲ੍ਹ ਕੇ ਬੋਲਦੀ ਰਹੀ। ਆਪਣੇ ਕਾਰਜਕਾਲ ਦੌਰਾਨ ਯੂਲੀਆ ਨੇ ਪੱਛਮੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਯੂਕਰੇਨ ਨੂੰ ਨਾਟੋ ਦਾ ਮੈਂਬਰ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਦੇ ਸਮੇਂ ਦੌਰਾਨ ਰੂਸ ਹਮੇਸ਼ਾ ਦੋ ਕਦਮ ਪਿੱਛੇ ਰਹਿੰਦਾ ਸੀ। ਉਨ੍ਹਂ ਕਈ ਵਾਰ ਰੂਸ ਨੂੰ ਖੁੱਲ੍ਹੀ ਚੁਣੌਤੀ ਵੀ ਦਿੱਤੀ। ਉਹ ਬਿਨਾਂ ਲੜੇ ਰੂਸ ਨੂੰ ਆਪਣੇ ਦੇਸ਼ ਦੀ ਇਕ ਇੰਚ ਜ਼ਮੀਨ ਦੇਣ ਦੇ ਹੱਕ ਵਿਚ ਨਹੀਂ ਸੀ। ਯੂਲੀਆ ਨੂੰ ਯੂਕਰੇਨ ਵਿੱਚ ਗੈਸ ਕਵੀਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਉਸ ਦਾ ਉੱਥੇ ਗੈਸ ਦਾ ਵੱਡਾ ਕਾਰੋਬਾਰ ਸੀ। ਉਸ ਨੂੰ ਯੂਕਰੇਨ ਦੀਆਂ ਸਭ ਤੋਂ ਸਫਲ ਕਾਰੋਬਾਰੀ ਔਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਯੂਲੀਆ ਨੇ 2010 ਵਿੱਚ ਰਾਸ਼ਟਰਪਤੀ ਚੋਣ ਲੜੀ ਸੀ ਜਿਸ ਵਿੱਚ ਉਹ ਹਾਰ ਗਈ ਸੀ। ਜਦੋਂ ਯੂਲੀਆ ਪ੍ਰਧਾਨ ਮੰਤਰੀ ਸੀ, ਤਾਂ ਰਾਸ਼ਟਰਪਤੀ ਵਿਕਟਰ ਯੁਸ਼ਨਕੋਵ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ, ਜਿੱਥੇ ਉਸ ਨੂੰ ਰੂਸ ਨਾਲ ਗੈਸ ਸੌਦੇ ਵਿੱਚ ਭ੍ਰਿਸ਼ਟਾਚਾਰ ਲਈ ਤਸੀਹੇ ਦਿੱਤੇ ਗਏ। ਉਹ 2011 ਤੋਂ 2014 ਤੱਕ ਜੇਲ੍ਹ ਵਿੱਚ ਰਹੀ। 2005 ਵਿੱਚ, ਫੋਰਬਸ ਮੈਗਜ਼ੀਨ ਨੇ ਦੁਨੀਆ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਯੂਲੀਆ ਨੂੰ ਤੀਜੇ ਨੰਬਰ ‘ਤੇ ਰੱਖਿਆ ਗਿਆ ਸੀ। ਯੂਲੀਆ ਨਾ ਸਿਰਫ਼ ਯੂਕਰੇਨ ਵਿੱਚ, ਸਗੋਂ ਸਾਬਕਾ ਸੋਵੀਅਤ ਸੰਘ ਦੇ ਦੇਸ਼ਾਂ ਵਿੱਚ ਵੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ।

Comment here