ਅਪਰਾਧਸਿਆਸਤਖਬਰਾਂਦੁਨੀਆ

ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਜਵਾਬ ਦੇਣ ਲਈ ਅਮਰੀਕਾ ਤਿਆਰ:ਬਾਈਡਨ

ਵਾਸ਼ਿੰਗਟਨ :ਯੂਕਰੇਨ ਅਤੇ ਰੂਸ ਵਿੱਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਖਤਰਾ ਹਾਲੇ ਵੀ ਬਣਿਆ ਹੋਇਆ ਹੈ ਅਤੇ ਅਮਰੀਕਾ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਨੇ ਮਾਸਕੋ ਨੂੰ ਯੁੱਧ ਨਾ ਛੇੜਨ ਦੀ ਬੇਨਤੀ ਕੀਤੀ। ਬਾਈਡੇਨ ਨੇ ਕਿਹਾ ਕਿ ਜੋ ਵੀ ਹੁੰਦਾ ਹੈ, ਉਸ ਲਈ ਅਮਰੀਕਾ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਯੂਰਪ ਵਿੱਚ ਸਥਿਰਤਾ ਅਤੇ ਸੁਰੱਖਿਆ ਬਣਾਏ ਰੱਖਣ ਲਈ ਰੂਸ ਅਤੇ ਆਪਣੇ ਸਹਿਯੋਗੀਆਂ ਨਾਲ ਕੂਟਨੀਤਕ ਤਰੀਕੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ।  ਉਹਨਾਂ ਨੇ ਕਿਹਾ ਕਿ ਹਮਲੇ ਦਾ ਖਦਸ਼ਾ ਹਾਲੇ ਵੀ ਬਣਿਆ ਹੋਇਆ ਹੈ ਇਸ ਲਈ ਮੈਂ ਕਈ ਵਾਰ ਕਿਹਾ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਛੱਡ ਦੇਣਾ ਚਾਹੀਦਾ ਹੈ ਅਤੇ ਸੁਰੱਖਿਅਤ ਅਮਰੀਕਾ ਆ ਜਾਣਾ ਚਾਹੀਦਾ ਹੈ। ਅਸੀਂ ਆਪਣਾ ਦੂਤਾਵਾਸ ਅਸਥਾਈ ਤੌਰ ‘ਤੇ ਕੀਵ ਤੋਂ ਲੀਵ ਟਰਾਂਸਫਰ ਕਰ ਦਿੱਤਾ ਹੈ। ਬਾਈਡੇਨ ਦਾ ਇਹ ਬਿਆਨ ਉਦੋਂ ਦਿੱਤਾ, ਜਦੋਂ ਅਮਰੀਕਾ ਦੇ ਰੱਖਿਆ ਮੰਤਰੀ ਲਾਯਡ ਔਸਟਿਨ ਯੂਰਪ ਵਿੱਚ ਵਧਦੇ ਸੰਕਟ ਦੇ ਵਿਚਕਾਰ ਖੇਤਰ ਦੀ ਯਾਤਰਾ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਰੂਸ ਦੇ 1,50,000 ਤੋਂ ਵੱਧ ਸੈਨਿਕ ਹੁਣ ਵੀ ਯੁਨੀਅਨ ਸਰਹੱਦ ‘ਤੇ ਇਕੱਠੇ ਹਨ। ਉਹਨਾਂ ਨੇ ਕਿਹਾ ਕਿ ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਯੂਕਰੇਨ ਨੇੜੇ ਕੁਝ ਮਿਲਟਰੀ ਇਕਾਈਆਂ ਆਪਣੀ ਤਾਇਨਾਤੀ ਕਰੀਆਂ ਹਨ। ਇਹ ਚੰਗਾ ਹੋਵੇਗਾ ਪਰ ਅਸੀਂ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਸਾਡੇ ਵਿਸ਼ਲੇਸ਼ਕਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਹੁਣ ਵੀ ਕਾਫੀ ਗਿਣਤੀ ਵਿੱਚ ਤਾਇਨਾਤ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਰੂਸ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਵਿਚ ਯੂਕਰੇਨ ‘ਤੇ ਹਮਲਾ ਕਰਦਾ ਹੈ ਤਾਂ ਯੂਕਰੇਨ ਲਈ ਮਨੁੱਖੀ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ ਅਤੇ ਰੂਸ ਲਈ ਸਾਮਰਿਕ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ। ਅਸੀਂ ਯੂਕਰੇਨ ਦੀ ਸੈਨਾ ਨੂੰ ਦੇਸ਼ ਦੀ ਰੱਖਿਆ ਵਿੱਚ ਮਦਦ ਲਈ ਉਪਕਰਨ ਭੇਜੇ ਹਨ। ਅਸੀਂ ਉਨ੍ਹਾਂ ਨੂੰ ਸਿਖਲਾਈ ਅਤੇ ਸਲਾਹ ਦਿੱਤੀ ਹੈ। ਅਮਰੀਕਾ ਪੂਰੀ ਤਾਕਤ ਨਾਲ ਨਾਟੋ ਖੇਤਰ ਦੀ ਇੱਕ-ਇੱਕ ਇੰਚ ਜ਼ਮੀਨ ਦੀ ਰੱਖਿਆ ਕਰੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੂਜੇ ਵਿਸ਼ਵਯੁੱਧ ਦੀ ਜ਼ਰੂਰਤ ਨਹੀਂ ਸੀ ਪਰ ਜੇਕਰ ਰੂਸ ਯੂਕਰੇਨ ‘ਤੇ ਹਮਲਾ ਕਰਦਾ ਹੈ ਤਾਂ ਇਹ ਮਰਜ਼ੀ ਨਾਲ ਕੀਤਾ ਗਿਆ ਯੁੱਧ ਜਾਂ ਬਿਨਾਂ ਕਿਸੇ ਕਾਰਨ ਕੀਤਾ ਗਿਆ ਯੁੱਧ ਹੋਵੇਗਾ। ਮੈਂ ਉਕਸਾਵੇ ਲਈ ਨਹੀਂ, ਸਗੋਂ  ਸੱਚ ਬੋਲਣ ਲਈ ਇਹ ਚੀਜ਼ਾਂ ਕਹਿੰਦਾ ਹਾਂ ਕਿਉਂਕਿ , ਜਵਾਬਦੇਹੀ ਮਾਇਨੇ ਰੱਖਦੀ ਹੈ। ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਨਾਟੋ ਰੂਸ ਲਈ ਖਤਰਾ ਨਹੀਂ ਹਨ। ਉਹਨਾਂ ਨੇ ਕਿਹਾ ਕਿ ਯੂਕਰੇਨ ਰੂਸ ਨੂੰ ਧਮਕਾ ਨਹੀਂ ਰਿਹਾ। ਨਾ ਹੀ ਅਮਰੀਕਾ ਅਤੇ ਨਾ ਹੀ ਨਾਟੋ ਕੋਲ ਯੂਕਰੇਨ ਵਿਚ ਮਿਜ਼ਾਈਲਾਂ ਹਨ। ਸਾਡੀ ਉੱਥੇ ਮਿਜ਼ਾਈਲਾਂ ਤਾਇਨਾਤ ਕਰਨ ਦੀ ਯੋਜਨਾ ਵੀ ਨਹੀਂ ਹੈ|

Comment here