ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਐਸ-ਪਾਕਿਸਤਾਨ ਤਣਾਅ; ਪੁਰਾਣੇ ਸਹਿਯੋਗੀਆਂ ਲਈ ਹੁਣ ਅੱਗੋਂ ਕੀ?-ਵਿਸ਼ੇ ‘ਤੇ ਵੈਬੀਨਾਰ

ਲੰਡਨ– ਦਿ ਡੈਮੋਕਰੇਸੀ ਫੋਰਮ ਅਤੇ ਡੀਡੀਐੱਫ ਮੁਖੀ ਲਾਰਡ ਬਰੂਸ ਨੇ ਜਾਣਕਾਰੀ ਦਿੱਤੀ ਹੈ ਕਿ ਚਲੰਤ ਮਸਲਿਆਂ ‘ਤੇ ਮਾਹਿਰਾਂ ਦੀ ਵਿਚਾਰ ਚਰਚਾ ਦੀ ਸਰਗਰਮੀ ਨੂੰ ਜਾਰੀ ਰੱਖਦਿਆਂ ਹੁਣ ਫੋਰਮ ਵਲੋਂ 7 ਦਸੰਬਰ ਨੂੰ ਇੰਗਲੈਂਡ ਦੇ 2 ਤੋਂ 4 ਵਜੇ ਬਾਅਦ ਦੁਪਹਿਰ ਵੇਲੇ ਇੱਕ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦਾ ਵਿਸ਼ਾ ਹੈ-“ਯੂਐਸ-ਪਾਕਿਸਤਾਨ ਤਣਾਅ; ਪੁਰਾਣੇ ਸਹਿਯੋਗੀਆਂ ਲਈ ਹੁਣ ਅੱਗੋਂ ਕੀ?”

ਉਹਨਾਂ ਦੱਸਿਆ ਕਿ ਇਸ ਵਿਚਾਰ ਚਰਚਾ ਦਾ ਆਗਾਜ਼ ਹੰਫਰੀ ਹਾਕਸਲੇਅ ਬੀਬੀਸੀ ਏਸ਼ੀਆ ਦੇ ਸਾਬਕਾ ਪੱਤਰਕਾਰ ਕਰਨਗੇ। ਪੈਨਲ ਵਿੱਚ ਸ਼ਾਮਲ ਹੋਣ ਵਾਲੇ ਬੁਲਾਰਿਆਂ ਚ ਮੁੱਖ ਤੌਰ ‘ਤੇ ਡਾ ਆਈਸ਼ਾ ਸਿਦੀਕੀ ਪੁਲੀਟੀਕਲ ਸਾਇੰਟਿਸਟ ਐਂਡ ਰਿਸਰਚ ਐਸੋਸੀਏਟ ਐੱਸਓਏਐੱਸ ਸਾਊਥ ਏਸ਼ੀਆ ਇੰਸਟੀਚਿਊਟ, ਯੂਨੀਵਰਸਿਟੀ ਆਫ ਲੰਡਨ, ਡਾ ਮਰੀਅਮ ਮੁਫਤੀ ਐਸੋਸੀਏਟ ਪ੍ਰੋਫੈਸਰ ਆਫ ਪਾਲਿਟੀਕਲ ਸਾਇੰਸ ਕਨਕਾਰਡੀਆ ਯੂਨੀਵਰਸਿਟੀ, ਵਾਜਿਦ ਏ ਸਈਅਦ ਦਿ ਨਿਊਜ਼ ਤੇ ਜੀਓ ਟੀਵੀ ਦੇ ਅਮਰੀਕੀ ਪੱਤਰਕਾਰ, ਡਾ ਪ੍ਰਵੇਜ਼ ਹੁਡਭੋਏ ਨਿਊਕਲੀਅਰ ਫਿਜ਼ਿਸਟ, ਲੇਖਕ ਤੇ ਐਕਟਿਵਿਸਟ ਆਦਿ ਹਿੱਸਾ ਲੈਣਗੇ। ਵੈਬੀਨਾਰ ਦੀ ਵਿਚਾਰ ਚਰਚਾ ਦੀ ਸਮਾਪਤੀ ਟੀਡੀਐੱਫ ਦੇ ਚੇਅਰਪਰਸਨ ਬੈਰੀ ਗਾਰਡੀਨਰ ਐੱਮਪੀ ਦੇ ਵਿਚਾਰਾਂ ਨਾਲ ਹੋਵੇਗੀ।

Comment here