ਖਬਰਾਂਚਲੰਤ ਮਾਮਲੇਦੁਨੀਆ

ਯੂਏਈ ‘ਚ ਭਾਰਤੀ ਨੇ ਰੈਫਲ ਡਰਾਅ ‘ਚ ਜਿੱਤੇ 33 ਕਰੋੜ ਰੁਪਏ

ਆਬੂ ਧਾਬੀ-ਵਿਦੇਸ਼ਾਂ ਵਿਚ ਭਾਰਤੀ ਮਿਹਨਤ ਤੇ ਲਗਨ ਨਾਲ ਪੈਸੇ ਕਮਾ ਰਹੇ ਹਨ। ਪਰ ਕੁਜ ਅਜਿਹੇ ਭਾਰਤੀ ਵੀ ਹਨ ਜੋ ਮਿਹਨਤ ਤੋਂ ਬਿਨਾ ਹੀ ਕਰੋੜਪਤੀ ਬਣ ਜਾਂਦੇ ਹਨ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਮ ਅਲ ਕੁਵੈਨ ਵਿੱਚ ਰਹਿਣ ਵਾਲੇ ਇੱਕ ਭਾਰਤੀ ਪ੍ਰਵਾਸੀ ਦੀ ਕਿਸਮਤ ਅਚਾਨਕ ਚਮਕ ਪਈ। ਉਹ ਕਰੋੜਪਤੀ ਬਣ ਗਿਆ ਜਦੋਂ ਆਬੂ ਧਾਬੀ ਵਿੱਚ ਆਯੋਜਿਤ ਬਿਗ ਟਿਕਟ ਰੈਫਲ ਡਰਾਅ ਦੀ ਸੀਰੀਜ਼ 253 ਵਿੱਚ ਨੰਬਰ ਦਾ ਐਲਾਨ ਕੀਤਾ ਗਿਆ। ਇਸ ਭਾਰਤੀ ਪ੍ਰਵਾਸੀ ਨੇ 15 ਮਿਲੀਅਨ ਦਿਰਹਮ ਲਗਭਗ 33 ਕਰੋੜ ਰੁਪਏ ਦਾ ਸ਼ਾਨਦਾਰ ਇਨਾਮ ਜਿੱਤਿਆ। ਇਸ ਜੇਤੂ ਦਾ ਨਾਂ ਮੁਹੰਮਦ ਅਲੀ ਮੋਈਦੀਨ ਹੈ, ਜਿਸ ਨੇ 7 ਜੂਨ ਨੂੰ ਟਿਕਟ ਖਰੀਦੀ ਸੀ। ਉਸ ਦੇ ਟਿਕਟ ਨੰਬਰ ਦੀ ਗੱਲ ਕਰੀਏ ਤਾਂ ਇਹ 061908 ਸੀ, ਜਿਸ ਰਾਹੀਂ ਉਸ ਦੀ ਕਿਸਮਤ ਬਦਲ ਗਈ। ਹਾਲਾਂਕਿ, ਜਦੋਂ ਜਿੱਤ ਦਾ ਐਲਾਨ ਕਰਨ ਲਈ ਮੁਹੰਮਦ ਅਲੀ ਨੂੰ ਫੋਨ ਕੀਤਾ ਗਿਆ, ਤਾਂ ਉਹ ਇਸ ਨੂੰ ਸੁਣ ਨਹੀਂ ਸਕਿਆ। ਉਸ ਲਈ ਇਹ ਰੋਮਾਂਚਕ ਖ਼ਬਰ ਸੀ ਪਰ ਉਸ ਨੂੰ ਇਹ ਖ਼ਬਰ ਸ਼ੋਅ ਵਿਚ ਤੇਜ਼ ਆਵਾਜ਼ ਦੇ ਸੰਗੀਤ ਕਾਰਨ ਸੁਣਾਈ ਨਹੀਂ ਦਿੱਤੀ। ਜਦੋਂ ਉਸਨੇ ਫ਼ੋਨ ਕੀਤਾ ਗਿਆ ਤਾਂ ਉਸਨੇ ਕਿਹਾ ਕਿ ‘ਮੈਂ ਤੁਹਾਨੂੰ ਸੁਣ ਨਹੀਂ ਪਾ ਰਿਹਾ, ਸੰਗੀਤ ਦੀ ਆਵਾਜ਼ ਤੇਜ਼ ਹੈ।’ ਸ਼ੋਅ ਦੇ ਹੋਸਟ ਰਿਚਰਡ ਨੇ ਜਿਵੇਂ ਹੀ ਉਸ ਦੇ ਨਾਂ ਦਾ ਐਲਾਨ ਕੀਤਾ, ਫ਼ੋਨ ਕਟਿਆ ਗਿਆ। ਪਹਿਲਾਂ ਵੀ ਅਜਿਹੇ ਮਾਮਲੇ ਹੋ ਚੁੱਕ ਹਨ ਜਦੋਂ ਜੇਤੂਆਂ ਨੂੰ ਆਪਣੀ ਜਿੱਤ ਦਾ ਪਤਾ ਹੀ ਨਹੀਂ ਲੱਗਾ। ਸ਼ੋਅ ਦੇ ਸਪਾਂਸਰ ਬਾਅਦ ਵਿੱਚ ਮੋਈਦੀਨ ਨਾਲ ਸੰਪਰਕ ਕਰਨਗੇ।

Comment here