ਖਬਰਾਂਖੇਡ ਖਿਡਾਰੀਮਨੋਰੰਜਨ

ਯੁਵੀ ਤੇ ਹੇਜ਼ਲ ਦੇ ਘਰ ਆਇਆ ਨਿੱਕੜਾ ਯੁਵਰਾਜ

ਭਾਰਤੀ ਕ੍ਰਿਕਟ ਵਿੱਚ ਖਾਸ ਮੁਕਾਮ ਹਾਸਲ ਕਰਨ ਵਾਲਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਪਿਤਾ ਬਣ ਗਿਆ ਹੈ। ਉਸ ਦੀ ਪਤਨੀ ਬ੍ਰਿਟਿਸ਼ ਨਾਗਰਿਕ ਅਤੇ ਬਾਲੀਵੁੱਡ ਅਭਿਨੇਤਰੀ ਹੇਜ਼ਲ ਕੀਚ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜੋੜੇ ਨੇ ਇਹ ਗੁੱਡ ਨਿਊਜ਼ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ਤੇ ਸਾਂਝੀ ਕਰਦਿਆਂ ਮੀਡੀਆ ਨੂੰ ਉਨ੍ਹਾਂ ਦੀ ਪ੍ਰਾਈਵੇਸੀ ਸਨਮਾਨ ਕਰਨ ਦੀ ਬੇਨਤੀ ਵੀ ਕੀਤੀ। ਉਨਾਂ  ਲਿਖਿਆ, “ਸਾਡੇ ਸਾਰੇ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਲਈ, ਸਾਨੂੰ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਰੱਬ ਨੇ ਸਾਨੂੰ ਇੱਕ ਬੱਚੇ ਦੀ ਅਸੀਸ ਦਿੱਤੀ ਹੈ। ਅਸੀਂ ਇਸ ਅਸੀਸ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਸਤਿਕਾਰ ਕਰੋ ਕਿਉਂਕਿ ਅਸੀਂ ਇਸ ਛੋਟੇ ਬੱਚੇ ਦਾ ਸੰਸਾਰ ਵਿੱਚ ਸਵਾਗਤ ਕਰਦੇ ਹਾਂ। ਪਿਆਰ, ਹੇਜ਼ਲ ਅਤੇ ਯੁਵਰਾਜ,”

ਇਸ ਖਬਰ ਦੇ ਨਸ਼ਰ ਹੁੰਦਿਆਂ ਹੀ ਖੇਡ ਜਗਤ ਦੀਆਂ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਦੱਸ ਦੇਈਏ ਕਿ ਸ੍ਰੀਮਤੀ ਹੇਜ਼ਲ 2011 ਦੀ ਹਿੱਟ ਫਿਲਮ ‘ਬਾਡੀਗਾਰਡ’ ਵਿੱਚ ਕਰੀਨਾ ਕਪੂਰ ਖਾਨ ਦੀ ਸਹੇਲੀ ਦੀ ਭੂਮਿਕਾ ਵਿੱਚ ਆਈ ਸੀ, ਉਹ ਆਮਿਰ ਖਾਨ ਦੀ ਧੀ ਈਰਾ ਖਾਨ ਦੁਆਰਾ ਨਿਰਦੇਸ਼ਿਤ ਨਾਟਕ ‘ਯੂਰੀਪੀਡਜ਼’ ਮੀਡੀਆ’ ਵਿੱਚ ਵੀ ਨਜ਼ਰ ਆਈ ਸੀ। 2013 ਵਿੱਚ, ਉਹ ਪ੍ਰਸਿੱਧ ਰਿਐਲਿਟੀ ਸ਼ੋਅ ਬਿੱਗ ਬੌਸ 7 ਵਿੱਚ ਵੀ ਇੱਕ ਭਾਗੀਦਾਰ ਸੀ। ਉਸਨੇ 30 ਨਵੰਬਰ, 2016 ਨੂੰ ਯੁਵਰਾਜ ਸਿੰਘ ਨਾਲ ਵਿਆਹ ਕਰਵਾ ਲਿਆ ਸੀ।

Comment here