ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੁਕਰੇਨ ਸੰਕਟ-ਭਾਰਤੀ ਨਾਗਰਿਕਾਂ ਨੂੰ ਲੈ ਕੇ ਜਹਾਜ਼ ਆਏ

ਮੁੰਬਈ-ਯੂਕਰੇਨ-ਰੂਸ ਜੰਗ ਕਾਰਨ ਭਾਰਤੀ ਵਿਦਿਆਰਥੀ ਅਤੇ ਬਾਕੀ ਨਾਗਰਿਕ ਜਾਨ ਬਚਾਉਣ ਲਈ ਕਾਫੀ ਦਿਨਾਂ ਤੋਂ ਭਾਰਤ ਤੋਂ ਗੁਹਾਰ ਕਰ ਰਹੇ ਸਨ ਅਤੇ ਇਹਨਾਂ ’ਚੋਂ ਕਈ ਯੂਕਰੇਨ ਤੋਂ ਰੋਮਾਨੀਆ ਪਹੁੰਚੇ। ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਕੱਲ੍ਹ ਦੁਪਹਿਰ ਭਾਰਤ ਨੇ ਏਅਰ ਇੰਡੀਆ ਦਾ ਹਵਾਈ ਜਹਾਜ਼ ਭੇਜਿਆ। ਬੁਖਾਰੈਸਟ ਤੋਂ ਰਵਾਨਾ ਹੋਇਆ ਏਅਰ ਇੰਡੀਆ ਦਾ ਹਵਾਈ ਜਹਾਜ਼ ਭਾਰਤੀ ਨਾਗਰਿਕਾਂ ਨੂੰ ਲੈ ਕੇ ਇਥੋਂ ਦੇ ਹਵਾਈ ਅੱਡੇ ’ਤੇ ਕੱਲ੍ਹ ਸ਼ਾਮ 7.50 ਵਜੇ ਲੈਂਡ ਕਰ ਗਿਆ ਹੈ। ਇਸ ਹਵਾਈ ਜਹਾਜ਼ ਵਿੱਚ 219 ਮੁਸਾਫਿਰ ਸਵਾਰ ਹਨ। ਇਸੇ ਤਰ੍ਹਾਂ 250 ਭਾਰਤੀ ਨਾਗਰਿਕਾਂ ਨੂੰ ਲਿਆਉਣ ਵਾਲੀ ਦੂਜੀ ਉਡਾਣ (ਏਆਈ1942) ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ ਤੇ ਆਈ।

Comment here