ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੁਕਰੇਨ ਦੇ ਟੀਵੀ ਟਾਵਰ ਤੇ ਰੂਸੀ ਹਮਲਾ

ਕੀਵ-ਰੂਸ ਵਲੋਂ ਯੁਕਰੇਨ ਉੱਤੇ ਹਮਲੇ ਲਗਾਤਾਰ ਜਾਰੀ ਹਨ। ਕੱਲ ਛੇਵੇਂ ਦਿਨ ਰੂਸੀ ਬਲਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਟੀਵੀ ਟਾਵਰ ਨੂੰ ਨਿਸ਼ਾਨਾ ਬਣਾਇਆ। ਇਹ ਟੀਵੀ ਪ੍ਰਸਾਰਣ ਨੂੰ ਰੋਕ ਸਕਦਾ ਹੈ। ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇੰਨਾ ਹੀ ਨਹੀਂ ਰੂਸੀ ਟੈਂਕ ਅਤੇ ਹੋਰ ਫੌਜੀ ਵਾਹਨ ਕਰੀਬ 40 ਮੀਲ ਦੇ ਕਾਫਲੇ ਚ ਲਗਾਤਾਰ ਸਫਰ ਕਰ ਰਹੇ ਹਨ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਦੇ ਨਾਲ ਹੀ ਰੂਸੀ ਟੈਂਕਾਂ ਨੇ ਖਾਰਕੀਵ ਅਤੇ ਰਾਜਧਾਨੀ ਕੀਵ ਦੇ ਵਿਚਕਾਰ ਸਥਿਤ ਸ਼ਹਿਰ ਓਕਟਿਰਕਾ ਵਿੱਚ ਇੱਕ ਫੌਜੀ ਅੱਡੇ ਤੇ ਹਮਲਾ ਕੀਤਾ। ਇਸ ਹਮਲੇ ਵਿੱਚ 70 ਤੋਂ ਵੱਧ ਯੂਕਰੇਨ ਦੇ ਸੈਨਿਕ ਮਾਰੇ ਗਏ। ਦੱਸ ਦੇਈਏ ਕਿ ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਨੂੰ ਵੀ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨੇ ਰਿਹਾਇਸ਼ੀ ਇਲਾਕਿਆਂ ‘ਤੇ ਹਮਲੇ ਕੀਤੇ ਹਨ। ਇਸ ਵਿੱਚ ਅੱਠ ਲੋਕਾਂ ਦੀ ਜਾਨ ਚਲੀ ਗਈ। ਇਹ ਜੰਗੀ ਅਪਰਾਧ ਹੈ।

Comment here