ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੁਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਮਿਲੇ ਪੀ ਐੱਮ ਮੋਦੀ

ਵਾਰਾਣਸੀ- ਰੂਸ ਯੁਕਰੇਨ ਸੰਕਟ ਕਾਰਨ ਯੁਕਰੇਨ ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮੋਦੀ ਸਰਕਾਰ ਵਲੋਂ ਅਪਰੇਸ਼ਨ ਗੰਗਾ ਚਲਾਇਆ ਗਿਆ ਹੈ, ਹਵਾਈ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ। ਹਜ਼ਾਰਾਂ ਭਾਰਤੀ ਵਾਪਸ ਆ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਵਿੱਚ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਸੁਰੱਖਿਅਤ ਭਾਰਤ ਪਰਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਘਰ ਵਾਪਸੀ ਦੇ ਤਜ਼ਰਬੇ ਸਾਂਝੇ ਕੀਤੇ। ਵਾਰਾਣਸੀ ਮੋਦੀ ਦੀ ਲੋਕ ਸਭਾ ਸੀਟ ਵੀ ਹੈ। ਰੂਸੀ ਹਮਲੇ ਕਾਰਨ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਸੁਰੱਖਿਤ ਵਾਪਸੀ ਲਈ ਸਰਕਾਰ ਨੇ ਆਪ੍ਰੇਸ਼ਨ ਗੰਗਾ ਦੀ ਸ਼ੁਰੂਆਤ ਕੀਤੀ ਹੋਈ ਹੈ।

ਇਸ ਤੋਂ ਪਹਿਲਾਂ ਪੀ ਐੱਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ ਅਤੇ ਯੁੱਧ ਖੇਤਰ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਬਾਰੇ ਚਰਚਾ ਕੀਤੀ। ਹੁਣ ਤੱਕ ਭਾਰਤ ਸਰਕਾਰ ਯੂਕਰੇਨ ਤੋਂ 6,400 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆ ਚੁੱਕੀ ਹੈ। ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ 18,000 ਤੋਂ ਵੱਧ ਭਾਰਤੀ ਯੂਕਰੇਨ ਛੱਡ ਚੁੱਕੇ ਹਨ। ਹਰਦੀਪ ਸਿੰਘ ਪੁਰੀ ਅਤੇ ਜਯੋਤਿਰਾਦਿੱਤਿਆ ਸਿੰਧੀਆ ਸਮੇਤ ਚਾਰ ਕੇਂਦਰੀ ਮੰਤਰੀਆਂ ਨੂੰ ਪੂਰਬੀ ਯੂਰਪੀਅਨ ਦੇਸ਼ ਵਿੱਚ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿੱਚ ਭਾਰਤ ਦੇ ‘ਵਿਸ਼ੇਸ਼ ਦੂਤ’ ਵਜੋਂ ਭੇਜਿਆ ਗਿਆ ਹੈ।

Comment here