ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੁਕਰੇਨ ਤੋਂ ਅੱਜ 3,726 ਭਾਰਤੀ ਵਤਨ ਆਉਣਗੇ

ਨਵੀਂ ਦਿੱਲੀ –ਯੁਕਰੇਨ ਸੰਕਟ ਕਾਰਨ ਓਥੇ ਫਸੇ ਭਾਰਤੀਆਂ ਨੂੰ ਲਿਆਉਣ ਲਈ ਮੋਦੀ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਦੇਸ਼ ਦੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਕਿਹਾ ਕਿ ਭਾਰਤੀ ਹਵਾਈ ਫੌ਼ਜ, ਭਾਰਤੀ ਹਵਾਬਾਜ਼ੀ ਕੰਪਨੀਆਂ ਦੀਆਂ ਕੁੱਲ 19 ਉਡਾਣਾਂ 3,726 ਭਾਰਤੀਆਂ ਨੂੰ ਦੇਸ਼ ਵਾਪਸ ਲਿਆਏਗੀ। ਸਿੰਧੀਆ ਨੇ ਟਵੀਟ ਕਰ ਕੇ ਦੱਸਿਆ ਕਿ ਆਪ੍ਰੇਸ਼ਨ ਗੰਗਾ ਤਹਿਤ ਭਾਰਤੀ ਹਵਾਈ ਫ਼ੌਜ, ‘ਏਅਰ ਇੰਡੀਆ’ ਅਤੇ ‘ਇੰਡੀਗੋ’ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਵੀਰਵਾਰ ਨੂੰ 8 ਉਡਾਣਾਂ ਸੰਚਾਲਤ ਕਰੇਗੀ। ਨਿਕਾਸੀ ਮੁਹਿੰਮ ’ਚ ਭਾਰਤੀ ਹਵਾਈ ਫ਼ੌਜ ਆਪਣੇ ‘ਸੀ-17’ ਫ਼ੌਜੀ ਟਰਾਂਸਪੋਰਟ ਜਹਾਜ਼ ਦਾ ਇਸਤੇਮਾਲ ਕਰ ਰਹੀ ਹੈ। ਮੰਤਰੀ ਨੇ ਦੱਸਿਆ ਕਿ ‘ਇੰਡੀਗੋ’ ਰੋਮਾਨੀਆ ਦੇ ਸੁਸਿਵਾ ਸ਼ਹਿਰ ਤੋਂ 2 ਉਡਾਣਾਂ ਅਤੇ ‘ਸਪਾਈਸ ਜੈੱਟ’ ਸਲੋਵਾਕੀਆ ਦੇ ਕੋਸਿਸ ਸ਼ਹਿਰ ਤੋਂ ਵੀਰਵਾਰ ਨੂੰ ਇਕ ਉਡਾਣ ਦਾ ਸੰਚਾਲਨ ਕਰੇਗੀ।ਭਾਰਤੀ ਹਵਾਈ ਫ਼ੌਜ, ਗੋਅ ਫਰਸਟ ਅਤੇ ਏਅਰ ਇੰਡੀਆ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ 5 ਜਹਾਜ਼ਾਂ ਦਾ ਸੰਚਾਲਨ ਕਰਨਗੇ। ਉੱਥੇ ਹੀ ਇੰਡੀਗੋ ਪੋਲੈਂਡ ਦੇ ਜੇਜਾ ਤੋਂ 3 ਉਡਾਣਾਂ ਦਾ ਸੰਚਾਲਨ ਕਰੇਗਾ। ਸਿੰਧੀਆ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਿਰਦੇਸ਼ਾਂ ਹੇਠ ਪੂਰੀ ਸਮਰੱਥਾ ਨਾਲ, ਅਸੀਂ ਅੱਜ 3,726 ਲੋਕਾਂ ਨੂੰ ਵਾਪਸ ਲਿਆਵਾਂਗੇ।”

Comment here