ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੁਕਰੇਨ ਚ ਇੱਕ ਹੋਰ ਭਾਰਤੀ ਦੀ ਮੌਤ

ਬਰਨਾਲਾ-ਅੱਜ ਰੂਸ ਯੁਕਰੇਨ ਸੰਕਟ ਦੇ ਦਰਮਿਆਨ ਭਾਰਤ ਲਈ ਇਕ ਹੋਰ ਦੁਖਦ ਖਬਰ ਆਈ ਹੈ,  ਬਰਨਾਲਾ ਦੇ ਇੱਕ ਵਿਦਿਆਰਥੀ ਦੀ ਬੁੱਧਵਾਰ ਨੂੰ ਯੂਕਰੇਨ ਵਿੱਚ ਮੌਤ  ਹੋ ਗਈ ਹੈ। ਬਰਨਾਲਾ ਦੇ ਵਸਨੀਕ ਚੰਦਨ ਜਿੰਦਲ ਪੁੱਤਰ ਸਿਸ਼ਨ ਜਿੰਦਲ ਜੋ ਕਿ ਪਿਛਲੇ ਚਾਰ ਸਾਲਾਂ ਤੋਂ ਯੂਕਰੇਨ ‘ਚ ਪੜ੍ਹਨ ਲਈ ਗਿਆ ਹੋਇਆ ਸੀ। ਮ੍ਰਿਤਕ ਨੌਜਵਾਨ ਚੰਦਨ ਜਿੰਦਲ (22)  ਵਿਨਿਤਸੀਆ ਨੈਸ਼ਨਲ ਪਾਈਰੋਗੋਵ, ਮੈਮੋਰੀਅਲ ਮੈਡੀਕਲ ਯੂਨੀਵਰਸਿਟੀ, ਵਿਨਿਤਸੀਆ ਯੂਕਰੇਨ ਵਿੱਚ ਪੜ੍ਹ ਰਿਹਾ ਸੀ। ਪਿਛਲੇ ਇਕ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸੀ। ਉਸ ਦੇ ਦਿਮਾਗ਼ ਵਿਚ ਕਿਸੇ ਸਮੱਸਿਆ ਨੂੰ ਲੈ ਕੇ ਉਸ ਦਾ ਅਪਰੇਸ਼ਨ ਹੋਇਆ ਸੀ। ਉਸ ਦੇ ਪਿਤਾ ਸਿਸ਼ਨ ਜਿੰਦਲ ਵੀ ਦੋ ਫਰਵਰੀ ਨੂੰ ਉਸ ਕੋਲ ਗਏ ਸਨ, ਉਹ ਵੀ ਯੂਕਰੇਨ ‘ਚ ਫਸੇ ਹੋਏ ਹਨ। ਇਸ ਤੋਂ ਪਹਿਲਾਂ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਗਏ ਕਰਨਾਟਕ ਦੇ ਇੱਕ ਵਿਦਿਆਰਥੀ ਦੀ ਰੂਸੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿਚ ਮੌਤ ਹੋ ਗਈ ਸੀ। ਅਜਿਹੀਆਂ ਖਬਰਾਂ ਮਿਲਣ ਪਿੱਛੋਂ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮਾਪੇ ਹੋਰ ਫਿਕਰਮੰਦ ਹੋ ਗਏ ਹਨ।

Comment here