ਸਿਆਸਤਖਬਰਾਂ

ਯਾਦਵਾਂ ਦੇ ਗੜ੍ਹ ’ਚ ਭਾਜਪਾ ਮੁਖੀ ਜੇਪੀ ਨੱਢਾ ਕਰਨਗੇ ਦੋ ਦਿਨ ਦਾ ਦੌਰਾ

ਨਵੀਂ ਦਿੱਲੀ-ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੁਝ ਦਿਨ ਬਾਅਦ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਸਥਾਨਕ ਆਬਾਦੀ ਦੇ ਮੂਡ ਦਾ ਮੁਲਾਂਕਣ ਕਰਨ ਅਤੇ ਪਾਰਟੀ ਕੇਡਰ ਨਾਲ ਗੱਲਬਾਤ ਕਰਨ ਲਈ ਮੇਰਠ ਵਿੱਚ ਇੱਕ ਰਾਤ ਬਿਤਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਲਈ ਵਾਰਾਣਸੀ ਪਹੁੰਚਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਉੱਤਰ ਪ੍ਰਦੇਸ਼ ਦੇ ਦੋ ਦਿਨਾਂ ਦੌਰੇ ’ਤੇ ਹੋਣਗੇ। ਭਾਜਪਾ ਮੁਖੀ ਦੇ ਪ੍ਰੋਗਰਾਮ ਵਿੱਚ ਪੱਛਮੀ ਯੂਪੀ ਵਿੱਚ ਮੇਰਠ ਦਾ ਦੌਰਾ ਸ਼ਾਮਲ ਹੈ, ਜੋ ਕਿ ਰਾਜ ਵਿੱਚ ਕਿਸਾਨ ਅੰਦੋਲਨ ਦੇ ਕੇਂਦਰਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਹ ਯਾਦਵਾਂ ਦੇ ਗੜ੍ਹ ਈਟਾ ਦਾ ਵੀ ਦੌਰਾ ਕਰਨਗੇ। ਜਾਟ ਬਹੁਲ ਖੇਤਰ ਭਾਜਪਾ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਖੇਤਰ ਨੂੰ ਉਸ ਦੀ ਮੁੱਖ ਵਿਰੋਧੀ ਸਮਾਜਵਾਦੀ ਪਾਰਟੀ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨੇ ਹਾਲ ਹੀ ਵਿੱਚ ਰਾਸ਼ਟਰੀ ਲੋਕ ਦਲ ਨਾਲ ਗਠਜੋੜ ਦਾ ਐਲਾਨ ਕੀਤਾ ਹੈ।
12 ਦਸੰਬਰ ਨੂੰ ਭਾਜਪਾ ਪ੍ਰਧਾਨ ਈਟਾ ਪਹੁੰਚਣਗੇ ਅਤੇ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਬੂਥ ਪ੍ਰਧਾਨਾਂ ਦੀ ਕਾਨਫਰੰਸ ਹੋਵੇਗੀ। ਈਟਾ ਵਿੱਚ ਭਾਜਪਾ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ, ਇੰਚਾਰਜਾਂ, ਵਿਧਾਨ ਸਭਾ ਸਰਪ੍ਰਸਤਾਂ ਅਤੇ ਇੰਚਾਰਜਾਂ ਨਾਲ ਵੀ ਮੀਟਿੰਗ ਕਰਨਗੇ। ਇਹ ਸੀਟ ਪਹਿਲਾਂ ਸਮਾਜਵਾਦੀ ਪਾਰਟੀ ਦਾ ਗੜ੍ਹ ਸੀ। ਭਾਜਪਾ ਮੁਖੀ ਤੋਂ ਇਸ ਗਠਜੋੜ ਦੇ ਖੇਤਰ ਵਿਚ ਪਾਰਟੀ ਦੀਆਂ ਸੰਭਾਵਨਾਵਾਂ ’ਤੇ ਪੈਣ ਵਾਲੇ ਪ੍ਰਭਾਵ ਦੀ ਸਮੀਖਿਆ ਕਰਨ ਦੀ ਵੀ ਉਮੀਦ ਹੈ। ਉਹ ਬੂਥ ਪ੍ਰਧਾਨਾਂ ਨੂੰ ਸੰਬੋਧਨ ਕਰਨਗੇ। ਨੱਡਾ ਉਸੇ ਦਿਨ ਵਾਰਾਣਸੀ ਲਈ ਰਵਾਨਾ ਹੋਣਗੇ। ਅਗਲੇ ਦਿਨ ਪੀਐਮ ਮੋਦੀ ਕਾਸ਼ੀ ਵਿਸ਼ਵਨਾਥ ਧਾਮ ਦਾ ਉਦਘਾਟਨ ਕਰਨ ਜਾ ਰਹੇ ਹਨ।

Comment here