ਨਵੀਂ ਦਿੱਲੀ-ਡੈਲਟਾ ਦੀ ਫਲਾਈਟ ‘ਚ ਇਕ ਵਿਅਕਤੀ ਦੀ ਲੂਜ਼ ਮੋਸ਼ਨ ਕਾਰਨ ਇੰਨੀ ਪਰੇਸ਼ਾਨੀ ਹੋ ਗਈ ਕਿ ਫਲਾਈਟ ਨੂੰ ਡਾਇਵਰਟ ਕਰਨਾ ਪਿਆ। ਦਰਅਸਲ ਫਲਾਈਟ ਨੇ ਸ਼ੁੱਕਰਵਾਰ ਰਾਤ ਅਟਲਾਂਟਾ, ਜਾਰਜੀਆ ਤੋਂ ਦੋ ਘੰਟੇ ਦੇਰੀ ਨਾਲ ਉਡਾਣ ਭਰੀ ਅਤੇ ਸਪੇਨ ਦੇ ਬਾਰਸੀਲੋਨਾ ਲਈ ਰਵਾਨਾ ਹੋਈ। ਇਸ ਦੌਰਾਨ ਇਕ ਵਿਅਕਤੀ ਦੇ ਵਾਰ-ਵਾਰ ਟਾਇਲਟ ਜਾਣ ਕਾਰਨ ਫਲਾਈਟ ‘ਚ ਸਥਿਤੀ ਅਜਿਹੀ ਬਣ ਗਈ ਕਿ ਆਖਰਕਾਰ ਪਾਇਲਟ ਨੂੰ ਜਹਾਜ਼ ਨੂੰ ਵਾਪਸ ਲੈਣਾ ਪਿਆ। ਇਸ ਫਲਾਈਟ ‘ਚ 37,000 ਫੁੱਟ ਦੀ ਉਚਾਈ ‘ਤੇ ਇਕ ਵਿਅਕਤੀ ਨੂੰ ਇੰਨੇ ਦਸਤ ਲੱਗ ਗਏ ਕਿ ਸਾਰੇ ਜਹਾਜ਼ ‘ਚ ਗੰਦਗੀ ਫੈਲ ਗਈ। ਏਅਰ ਟ੍ਰੈਫਿਕ ਕੰਟਰੋਲ ਨੂੰ ਭੇਜੇ ਗਏ ਸੰਦੇਸ਼ ਮੁਤਾਬਕ ਵਿਅਕਤੀ ਦੇ ਪੇਟ ਖਰਾਬ ਹੋਣ ਕਾਰਨ ਹਰ ਪਾਸੇ ਗੰਦਗੀ ਫੈਲ ਗਈ। ਫਲਾਈਟ ਦੇ ਪਾਇਲਟ ਨੇ ਦੱਸਿਆ, “ਇਹ ਇੱਕ ਬਾਇਓਹਾਜ਼ਰਡ ਮੁੱਦਾ ਹੈ, ਸਾਡੇ ਕੋਲ ਇੱਕ ਯਾਤਰੀ ਸੀ ਜਿਸ ਨੂੰ ਗੰਭੀਰ ਦਸਤ ਸੀ ਅਤੇ ਜਦੋਂ ਜਹਾਜ਼ ਵਾਪਸ ਆਇਆ ਤਾਂ ਸਾਰੇ ਜਹਾਜ਼ ਵਿੱਚ ਗੰਦਗੀ ਫੈਲ ਗਈ ਸੀ, ਇਸ ਨੂੰ ਸਾਫ਼ ਕੀਤਾ ਗਿਆ ਸੀ।
ਯਾਤਰੀ ਦੇ ਲੂਜ਼ ਮੋਸ਼ਨ ਕਾਰਨ ਉੱਡਦਾ ਜਹਾਜ਼ ਵਾਪਸ ਪਰਤਿਆ

Comment here