ਖਬਰਾਂਚਲੰਤ ਮਾਮਲੇਦੁਨੀਆ

ਯਮਨ : ਲਾਲ ਸਾਗਰ ਕਿਸ਼ਤੀ ਹਾਦਸੇ ‘ਚ 21 ਲੋਕਾਂ ਦੀ ਮੌਤ

ਸਨਾ-ਕਾਮਰਾਨ ਟਾਪੂ ਅਤੇ ਹੋਦੀਦਾਹ ਦੀ ਬੰਦਰਗਾਹ ਅਕਤੂਬਰ 2014 ਤੋਂ ਹੂਤੀ ਬਾਗੀਆਂ ਦੇ ਕੰਟਰੋਲ ਹੇਠ ਹੈ। ਇਥੋਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀ ਅਕਰਮ ਅਲ-ਅਹਿਦਲ ਨੇ ਦੱਸਿਆ ਕਿ ਮੱਧ ਪੂਰਬੀ ਏਸ਼ੀਆਈ ਦੇਸ਼ ਯਮਨ ਦੇ ਉੱਤਰ-ਪੱਛਮੀ ਤੱਟ ‘ਤੇ ਲਾਲ ਸਾਗਰ ‘ਚ ਇਕ ਕਿਸ਼ਤੀ ਪਲਟਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਅਕਰਮ ਅਲ-ਅਹਿਦਲ ਨੇ ਦੱਸਿਆ ਕਿ ਇਹ ਹਾਦਸਾ ਹੋਦੀਦਾਹ ਬੰਦਰਗਾਹ ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਅਲੁਹੇਯਾਹ ਜ਼ਿਲ੍ਹੇ ਨੇੜੇ ਮੰਗਲਵਾਰ ਦੁਪਹਿਰ ਨੂੰ ਵਾਪਰਿਆ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚ 27 ਯਾਤਰੀ ਸਵਾਰ ਸਨ। ਉਸ ਨੇ ਦੱਸਿਆ ਕਿ ਇਹ ਸਾਰੇ ਸਥਾਨਕ ਪਿੰਡ ਵਾਸੀ ਯਮਨ ਦੇ ਵੱਡੇ ਟਾਪੂ ਅੱਲੁਹਈਆ ਤੋਂ ਕਾਮਰਾਨ ਟਾਪੂ ‘ਤੇ ਕਿਸੇ ਰਿਸ਼ਤੇਦਾਰ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ 12 ਔਰਤਾਂ, ਸੱਤ ਬੱਚੇ ਅਤੇ ਦੋ ਪੁਰਸ਼ ਸ਼ਾਮਲ ਹਨ। ਉਸਨੇ ਅੱਗੇ ਕਿਹਾ ਕਿ ਹਾਦਸੇ ਵਿੱਚ ਬਚੇ ਛੇ ਲੋਕਾਂ ਨੂੰ ਮੁਢਲੀ ਸਹਾਇਤਾ ਲਈ ਹੋਡੇਦਾਹ ਸ਼ਹਿਰ ਦੇ ਅਲ-ਥਵਰਾਹ ਹਸਪਤਾਲ ਵਿੱਚ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਤੇਜ਼ ਹਵਾ ਕਾਰਨ ਹਾਦਸਾ ਵਾਪਰਿਆ ਹੋ ਸਕਦਾ ਹੈ।

Comment here