ਅਪਰਾਧਸਿਆਸਤਖਬਰਾਂ

ਮੱਧ ਪ੍ਰਦੇਸ਼ ‘ਚੋਂ ਬਰਾਮਦ ਕੀਤੇ 63 ਪਿਸਤੌਲ 

ਅੰਮਿ੍ਤਸਰ-ਕਾਊਂਟਰ ਇੰਟੈਲੀਜੈਂਸ ਪੁਲਿਸ ਵਲੋਂ  ਮੱਧ ਪ੍ਰਦੇਸ਼ ‘ਵਿਚ ਕਾਰਵਾਈ ਕਰਦਿਆਂ ਅੰਤਰਰਾਜੀ ਨਾਜਾਇਜ਼ ਹਥਿਆਰ ਤਸਕਰੀ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦਿਆਂ ਜਿਥੇ 2 ਤਸਕਰਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਉਥੇ 30 ਅਤੇ 32 ਬੋਰ ਦੇ ਬਰਾਮਦ ਹੋਏ ਪਿਸਤੌਲਾਂ ਦੀ ਗਿਣਤੀ ਵੀ 63 ਹੋ ਗਈ ਹੈ ਅਤੇ ਇਹ ਕਾਰਵਾਈ ਹਾਲੇ ਵੀ ਜਾਰੀ ਹੈ । ਕਾਰਵਾਈ ਟੀਮ ਦੇ ਇੰਚਾਰਜ਼ ਇੰਸ: ਇੰੰਦਰਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲੇ ਦੀਆਂ ਤਾਰਾਂ ਵੀ ਅੰਮਿ੍ਤਸਰ ਨਾਲ ਜੁੜੀਆਂ ਹਨ ਅਤੇ ਇਥੇ ਰੇਲਵੇ ਪੁੱਲ ਵੱਲਾ ਮੰਡੀ ਨੇੜਿਓਂ ਦੋ  ਨੌਜਵਾਨਾਂ ਨੂੰ ਚਾਰ ਨਜਾਇਜ਼ ਪਿਸਤੌਲਾਂ ਸਮੇਤ ਗਿ੍ਫਤਾਰ ਕੀਤਾ ਸੀ ਇਸ ਉਪਰੰਤ ਬੀਤੇ ਦਿਨ ਪੁਲਿਸ ਵਲੋਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਖਰਗੋਨ ਪਿੰਡ ਦੇ ਰਤਨ ਭੋਰੇਵਾਲ ਉਰਫ ਮਨੀਸ਼ ਤੇ ਕੈਲਾਸ਼ ਮਲ ਸਿੰਘ ਵਾਸੀ ਬੁਰਹਾਨਪੁਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਇਸ ਕਾਰਵਾਈ ਲਈ ਟੀਮ ਉਥੇ ਹਾਲੇ ਵੀ ਰੁੱਝੀ ਹੋਈ ਹੈ।

Comment here