ਅਜਬ ਗਜਬਖਬਰਾਂ

ਮੱਧ ਪ੍ਰਦੇਸ਼ ’ਚ ਡਾਇਨਾਸੌਰ ਦੇ ਅੰਡੇ ਮਿਲਣ ਦਾ ਦਾਅਵਾ

ਬੜਬਾਨੀ-ਹਾਲ ਹੀ ‘ਚ ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲੇ ਦੇ ਸੇਂਧਵਾ ਬਲਾਕ ਦੀ ਵਰਲਾ ਤਹਿਸੀਲ ਦੇ ਜੰਗਲ ‘ਚ ਡਾਇਨਾਸੌਰ ਦੇ ਅੰਡੇ ਨਾਲ ਸਬੰਧਤ ਫਾਸਿਲ ਮਿਲੇ ਹਨ। ਬਰਵਾਨੀ ਦੇ ਜੰਗਲ ਵਿੱਚ ਮਿਲੀਆਂ 10 ਅੰਡਾਕਾਰ ਚੱਟਾਨਾਂ ਦੀ ਜਾਂਚ ਕਰਨ ਤੋਂ ਬਾਅਦ ਪੁਰਾਤੱਤਵ ਵਿਗਿਆਨੀ ਡਾ.ਡੀ.ਪੀ.ਪਾਂਡੇ ਨੇ ਦੱਸਿਆ ਕਿ ਇਹ ਡਾਇਨਾਸੌਰ ਦੇ ਅੰਡੇ ਹਨ, ਜੋ 60 ਲੱਖ ਤੋਂ 10 ਲੱਖ ਸਾਲ ਪੁਰਾਣੇ ਹੋ ਸਕਦੇ ਹਨ। ਇਹਨਾਂ ਵਿੱਚੋਂ ਸਭ ਤੋਂ ਵੱਡੇ ਅੰਡੇ ਦਾ ਭਾਰ ਲਗਭਗ 40 ਕਿਲੋਗ੍ਰਾਮ ਹੁੰਦਾ ਹੈ, ਜਦੋਂ ਕਿ ਬਾਕੀਆਂ ਦਾ ਭਾਰ 25 ਕਿਲੋਗ੍ਰਾਮ ਤੱਕ ਹੁੰਦਾ ਹੈ। ਇਨ੍ਹਾਂ ‘ਚੋਂ 3 ਅੰਡੇ ਇੰਦੌਰ ਸਥਿਤ ਮਿਊਜ਼ੀਅਮ ‘ਚ ਰੱਖੇ ਜਾਣਗੇ। 2007 ਵਿੱਚ ਧਾਰ ਜ਼ਿਲ੍ਹੇ ਵਿੱਚ ਵੀ ਡਾਇਨਾਸੌਰ ਦੇ ਜੀਵਾਸ਼ਮ ਮਿਲੇ ਸਨ, ਜਿਨ੍ਹਾਂ ਨੂੰ ਮੰਡੂ ਦੇ ਫਾਸਿਲ ਪਾਰਕ ਵਿੱਚ ਰੱਖਿਆ ਗਿਆ ਹੈ। ਵਰਣਨਯੋਗ ਹੈ ਕਿ ਘੱਗੂਵਾ ਫਾਸਿਲ ਪਾਰਕ ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲੇ ਦੇ ਸ਼ਾਹਪੁਰਾ ਦੇ ਨੇੜੇ ਸਥਿਤ ਇਕ ਰਾਸ਼ਟਰੀ ਪਾਰਕ ਹੈ, ਜਿਸ ਵਿਚ 18 ਜੀਵ-ਵਿਗਿਆਨਕ ਪਰਿਵਾਰਾਂ ਦੀਆਂ 31 ਨਸਲਾਂ ਦੇ ਪੌਦਿਆਂ ਦੇ ਜੀਵਾਸ਼ਮ ਮਿਲੇ ਹਨ। ਦੂਜੇ ਪਾਸੇ ਜਿਓਲਾਜਿਕਲ ਸਰਵੇ ਆਫ਼ ਇੰਡੀਆ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਅਤੇ ਦੇਸ਼ ਦੇ ਪ੍ਰਸਿੱਧ ਪੁਰਾਜੀਵ ਸ਼ਾਸਤਰੀ ਡਾ. ਧਨੰਜਯ ਮੋਹਾਬੇ ਨੇ ਫੋਨ ‘ਤੇ ਗੱਲ ਕਰਦੇ ਹੋਏ ਪੁਰਾਤੱਤਵ ਵਿਭਾਗ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਢਾਂਚੇ ਜਵਾਲਾਮੁਖੀ ਦੇ ਲਾਵੇ ਨਾਲ ਬਣੇ ਬੇਸਾਲਟ ਪਿੰਡ ਹਨ। ਉਨ੍ਹਾਂ ਕਿਹਾ ਕਿ ਅੰਡਾਕਾਰ ਪਿੰਡ ਬੇਸਾਲਟ ਚੱਟਾਨ ਦੀ ਹੈ, ਜਿਸ ‘ਚ ਓਨੀਅਲ ਪੀਲ ਸਟਰਕਚਰ ਪੈਦਾ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਧਾਰ ਖੇਤਰ ‘ਚ ਕਈ ਸਾਲ ਪੁਰਾਣੇ ਡਾਇਨਾਸੌਰ ਆਂਡੇ ਮਿਲੇ ਸਨ। ਉਨ੍ਹਾਂ ਕਿਹਾ ਕਿ ਜਲਦਬਾਜ਼ੀ ‘ਚ ਕਿਸੇ ਨਤੀਜੇ ‘ਤੇ ਪਹੁੰਚਣ ਦੀ ਬਜਾਏ ਪੁਰਾਤੱਤਵ ਵਿਭਾਗ ਵਲੋਂ ਸੇਂਧਵਾ ਖੇਤਰ ‘ਚ ਕੀਤੇ ਜਾ ਰਹੇ ਦਾਅਵੇ ਦੀ ਸਹੀ ਜਾਂਚ ਜ਼ਰੂਰੀ ਹੈ।

Comment here