ਅਪਰਾਧਸਿਆਸਤਖਬਰਾਂਦੁਨੀਆ

ਮੰਦਬੁੱਧੀ ਔਰਤ ’ਤੇ ਈਸ਼ਨਿੰਦਾ ਦਾ ਕੇਸ ਦਰਜ

ਕਰਾਚੀ-ਕੁਰਾਨ ਧਾਰਮਿਕ ਗ੍ਰੰਥ ਦੀ ਕਾਪੀ ਸਾੜਨ ਦੇ ਦੋਸ਼ ’ਚ ਪੁਲੀਸ ਨੇ ਇਕ ਮੰਦਬੁੱਧੀ ਜਨਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਬਿਲਾਲ ਕਲੋਨੀ ਪੁਲਸ ਸਟੇਸ਼ਨ ਦੇ ਇੰਚਾਰਜ਼ ਦੇ ਅਹਿਮਦ ਨਵਾਜ ਅਨੁਸਾਰ ਉਹ ਗਸ਼ਤ ਕਰ ਰਿਹਾ ਸੀ। ਗਸ਼ਤ ਦੌਰਾਨ ਉਸ ਨੂੰ ਕਿਸੇ ਨੇ ਸੂਚਿਤ ਕੀਤਾ ਕਿ ਸੈਕਟਰ-5 ਕੋਲ ਮੁੱਖ ਸੜਕ ’ਤੇ ਇਕ ਜਨਾਨੀ ਪਵਿੱਤਰ ਕੁਰਾਨ ਨੂੰ ਸਾੜ ਰਹੀ ਹੈ।
ਉਹ ਜਦੋਂ ਮੌਕੇ ’ਤੇ ਪਹੁੰਚੇ ਤਾਂ ਲੋਕਾਂ ਨੇ ਉਕਤ ਜਨਾਨੀ ਨੂੰ ਘੇਰੇ ਵਿਚ ਲੈ ਰੱਖਿਆ ਸੀ। ਪੁਲਸ ਅਧਿਕਾਰੀ ਦੇ ਅਨੁਸਾਰ ਦੋਸ਼ੀ ਮਹਿਲਾ ਰਿਕਸ਼ਾ ’ਤੇ ਬੈਠੀ ਹੋਈ ਸੀ ਤਾਂ ਕਿਸੇ ਹੋਰ ਮਹਿਲਾ ਨੇ ਉਸ ਨੂੰ ਕੁਰਾਨ ਦੇ ਪੰਨਿਆਂ ਨੂੰ ਸਾੜ ਕੇ ਸੜਕ ’ਤੇ ਸੁੱਟਦੇ ਵੇਖਿਆ। ਜਦ ਪੀੜਤਾ ਨੂੰ ਪੁਲਸ ਸਟੇਸ਼ਨ ਲਿਆਂਦਾ ਗਿਆ ਤਾਂ ਬਾਹਰ ਭੀੜ ਇਕੱਠੀ ਹੋ ਗਈ। ਭੀੜ ਨੇ ਦੋਸ਼ੀ ਜਨਾਨੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਪਰ ਦੋਸ਼ੀ ਮਹਿਲਾ ਦੀ ਸ਼ਕਲ ਤੋਂ ਹੀ ਲੱਗਦਾ ਸੀ ਕਿ ਉਹ ਮਾਨਸਿਕ ਰੋਗੀ ਹੈ।
ਇਸ ਮਾਮਲੇ ਦੇ ਸਬੰਧ ’ਚ ਜਦੋਂ ਦੋਸ਼ੀ ਮਹਿਲਾ ਦੇ ਪਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਦੀ ਪਤਨੀ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਮਹਿਲਾ iਖ਼ਲਾਫ਼ ਕੇਸ ਦਰਜ ਕਰਕੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Comment here