ਅਪਰਾਧਖਬਰਾਂ

ਮੰਡੀ ’ਚ ਆੜ੍ਹਤੀਏ ਵਲੋਂ ਤੇਜ਼ਧਾਰ ਹਥਿਆਰ ਨਾਲ ਵਿਅਕਤੀ ਦਾ ਕਤਲ

ਪੱਟੀ-ਇਥੋਂ ਦੇ ਪਿੰਡ ਸਭਰਾ ਦੀ ਦਾਣਾ ਮੰਡੀ ’ਚ ਆੜ੍ਹਤੀਏ ਵਲੋਂ ਬਲਜਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਦੌਰਾਨ ਇਕ ਹੋਰ ਵਿਅਕਤੀ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਲਜਿੰਦਰ ਸਿੰਘ ਦਾ ਪੁੱਤਰ ਰਣਜੀਤ ਸਿੰਘ ਜ਼ਖ਼ਮੀ ਹੋਣ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਸ ਵਾਰਦਾਤ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ ਲਖਬੀਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਆਪਣੇ ਟਰੱਕ ’ਤੇ ਦਾਣਾ ਮੰਡੀ ਸੁਭਾਅ ਵਿਚੋਂ ਝੋਨੇ ਦੀ ਫ਼ਸਲ ਦੀ ਲਦਾਈ ਕਰਨ ਆਏ ਸਨ। ਜਦੋਂ ਉਹ ਆੜ੍ਹਤੀ ਜਗਤਾਰ ਸਿੰਘ ਦੀ ਆੜ੍ਹਤ ’ਤੇ ਗਏ ਤਾਂ ਉਥੇ ਝੋਨੇ ਦੀਆਂ ਬੋਰੀਆਂ ਗਿੱਲੀਆਂ ਹੋਣ ਕਾਰਨ ਬਲਵਿੰਦਰ ਸਿੰਘ ਨੇ ਗੱਡੀ ਵਿਚ ਝੋਨਾ ਲੱਗਣ ਤੋਂ ਮਨ੍ਹਾ ਕਰ ਦਿੱਤਾ। ਗੁੱਸੇ ਵਿੱਚ ਆਏ ਆੜ੍ਹਤੀਏ ਜਗਤਾਰ ਸਿੰਘ ਨੇ ਤੇਜ਼ਧਾਰ ਹਥਿਆਰ ਬਲਵਿੰਦਰ ਸਿੰਘ ਦੇ ਢਿੱਡ ਵਿਚ ਮਾਰ ਦਿੱਤਾ ਅਤੇ ਫਿਰ ਦੂਸਰਾ ਰਣਜੀਤ ਸਿੰਘ ਦੇ ਮਾਰ ਦਿੱਤਾ। ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Comment here