ਨਵੀਂ ਦਿੱਲੀ-ਵਿਸ਼ਵ ਭਰ ਦੇ ਕਈ ਮੁਲਕਾਂ ਵਿੱਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਅਜੇ ਵੀ ਨਹੀਂ ਘਟਿਆ ਕਿ ਇਕ ਹੋਰ ਨਵੀਂ ਬਿਮਾਰੀ ਨੇ ਚਿੰਤਾ ਵਧਾ ਦਿੱਤੀ ਹੈ। ਇਸ ਨਵੀਂ ਬਿਮਾਰੀ ਦਾ ਨਾਂ ਮੰਕੀਪੌਕਸ ਹੈ। ਪਿਛਲੇ ਕੁਝ ਦਿਨਾਂ ਤੋਂ ਦੁਨੀਆ ਦੇ ਕਈ ਦੇਸ਼ਾਂ ‘ਚ ਨਵੀਂ ਬਿਮਾਰੀ ‘ਮੰਕੀਪੌਕਸ’ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਸੰਕ੍ਰਮਣ ਮਹਾਮਾਰੀ ਤੋਂ ਬਾਅਦ ਮੰਕੀਪੌਕਸ ਦੇ ਮਾਮਲਿਆਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ ਇਸ ਦੇ ਅਗਲੀ ਮਹਾਮਾਰੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਅਜਿਹਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। WHO ਨੇ ਕਿਹਾ ਹੈ ਕਿ ਕੋਵਿਡ-19 ਤੋਂ ਬਾਅਦ ਮੰਕੀਪੌਕਸ ਨੂੰ ਦੂਜੀ ਮਹਾਮਾਰੀ ਮੰਨਣਾ ਜਲਦਬਾਜ਼ੀ ਹੋਵੇਗੀ। ਦੱਸ ਦੇਈਏ ਕਿ ਹੁਣ ਤਕ 24 ਦੇਸ਼ਾਂ ਵਿੱਚ ਮੰਕੀਪੌਕਸ ਫੈਲ ਚੁੱਕਾ ਹੈ ਅਤੇ 435 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ, ਸੰਭਾਵਨਾ ਹੈ ਕਿ ਇਹ ਵਿਸ਼ਵਵਿਆਪੀ ਮਹਾਮਾਰੀ ਦਾ ਰੂਪ ਲੈ ਸਕਦਾ ਹੈ। ਡਬਲਯੂਐਚਓ ਦੇ ਅਨੁਸਾਰ, ਅਫਰੀਕਾ ਤੋਂ ਬਾਹਰ ਕਈ ਦੇਸ਼ਾਂ ਵਿੱਚ ਮੰਕੀਪੌਕਸ ਦੇ ਵੱਧ ਰਹੇ ਮਾਮਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਡਬਲਯੂਐਚਓ ਦੀ ਸਿਲਵੀ ਬ੍ਰਾਇੰਡ ਨੇ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਲੋਕ ਕੋਵਿਡ-19 ਵਾਂਗ ਮੰਕੀਪੌਕਸ ਨੂੰ ਮਹਾਮਾਰੀ ਵਾਂਗ ਸੋਚਦੇ ਹੋਏ ਡਰਨ ਜਾਂ ਘਬਰਾਉਣ।’ ਉਨ੍ਹਾਂ ਦੱਸਿਆ ਕਿ ਮੰਕੀਪੌਕਸ ਇੱਕ ਵੱਖਰਾ ਵਾਇਰਸ ਹੈ। ਸਿਹਤ ਮਾਹਿਰ ਅਜੇ ਤਕ ਮੰਕੀਪੌਕਸ ਵਾਇਰਸ ਦੀ ਜੈਨੇਟਿਕ ਬਣਤਰ ਬਾਰੇ ਜ਼ਿਆਦਾ ਨਹੀਂ ਜਾਣਦੇ ਹਨ।
ਮੰਕੀਪੌਕਸ ਦਾ ਵਾਇਰਸ ਕੋਰੋਨਾ ਵਾਇਰਸ ਵਾਂਗ ਨਹੀਂ ਫੈਲਦਾ। ਡਬਲਯੂਐਚਓ ਦੇ ਤਕਨੀਕੀ ਅਧਿਕਾਰੀ ਰੋਸਮੁੰਡ ਲੁਈਸ ਨੇ ਕਿਹਾ ਕਿ ਇਸ ਸਮੇਂ ਅਸੀਂ ਵਿਸ਼ਵਵਿਆਪੀ ਮਹਾਮਾਰੀ ਨੂੰ ਲੈ ਕੇ ਚਿੰਤਤ ਨਹੀਂ ਹਾਂ। ਇਹ ਵਾਇਰਸ ਸਭ ਤੋਂ ਪਹਿਲਾਂ ਇੱਕ ਸਮਲਿੰਗੀ ਵਿਅਕਤੀ ਵਿੱਚ ਪਾਇਆ ਗਿਆ ਸੀ। ਹਾਲਾਂਕਿ, ਅਜੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਵਾਇਰਸ ਜਿਨਸੀ ਤੌਰ ‘ਤੇ ਫੈਲਦਾ ਹੈ। ਲੇਵਿਸ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ, ‘ਪੂਰੀ ਦੁਨੀਆ ਕੋਲ ਇਸ ਮਹਾਮਾਰੀ ਨੂੰ ਰੋਕਣ ਦਾ ਮੌਕਾ ਹੈ।’
Comment here