ਖਬਰਾਂ

ਮੌਸਮ ਵਿਭਾਗ ਵਲੋਂ ਪੰਜ ਦਿਨਾਂ ਤਕ ਭਾਰੀ ਮੀਂਹ ਦੀ ਭਵਿੱਖਬਾਣੀ

ਨਵੀਂ ਦਿੱਲੀ-ਮੌਸਮ ਵਿਭਾਗ ਨੇ ਕਰਨਾਟਕ, ਕੇਰਲ, ਗੋਆ ਆਦਿ ਵਿੱਚ ਅਗਲੇ ਪੰਜ ਦਿਨਾਂ ਤਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।ਹੁਣ ਉੱਤਰ ਭਾਰਤ ਵੱਲ ਵਧ ਰਿਹਾ ਹੈ, ਹਾਲਾਂਕਿ, ਦੱਖਣੀ ਰਾਜਾਂ ਵਿੱਚ ਅਜੇ ਵੀ ਭਾਰੀ ਮੀਂਹ ਜਾਰੀ ਹੈ। ਇਸ ਤੋਂ ਇਲਾਵਾ ਬਿਹਾਰ-ਝਾਰਖੰਡ ਲਈ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਬਿਹਾਰ ਪਿਛਲੇ ਕੁਝ ਦਿਨਾਂ ਤੋਂ ਮੀਂਹ ਅਤੇ ਹਨੇਰੀ ਨਾਲ ਪ੍ਰਭਾਵਿਤ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੁੰਬਈ ‘ਚ ਅਗਲੇ ਕੁਝ ਦਿਨਾਂ ਤਕ ਬਾਰਿਸ਼ ਜਾਰੀ ਰਹੇਗੀ। ਮੌਸਮ ਵਿਭਾਗ ਨੇ ਰਾਏਗੜ੍ਹ ਅਤੇ ਪੁਣੇ ਸਮੇਤ ਮਹਾਰਾਸ਼ਟਰ ਦੇ ਪੰਜ ਜ਼ਿਲਿ੍ਹਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਵੀਰਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਦੋ ਦਿਨਾਂ ਲਈ ਮੁੰਬਈ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ। ਇੱਥੇ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਟਵੀਟ ਕਰਕੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਕੋਂਕਣ, ਗੋਆ, ਤੱਟਵਰਤੀ ਕਰਨਾਟਕ ਤੇ ਕੇਰਲ ਅਤੇ ਮਹੇ ਵਿੱਚ ਅਗਲੇ ਪੰਜ ਦਿਨਾਂ ਤਕ ਭਾਰੀ ਬਾਰਿਸ਼ ਹੋਵੇਗੀ। ਮੱਧ ਮਹਾਰਾਸ਼ਟਰ ਵਿੱਚ 24 ਤੋਂ 26 ਜੂਨ ਤਕ, ਅੰਦਰੂਨੀ ਕਰਨਾਟਕ ਵਿੱਚ 24 ਤੋਂ 25 ਜੂਨ ਤਕ, ਗੁਜਰਾਤ ਵਿੱਚ 25 ਅਤੇ 26 ਜੂਨ ਨੂੰ ਮੀਂਹ ਪਵੇਗਾ। ਦੂਜੇ ਪਾਸੇ ਬੰਗਾਲ ਦੀ ਖਾੜੀ ਤੋਂ ਉੱਤਰ-ਪੂਰਬ ਅਤੇ ਨਾਲ ਲੱਗਦੇ ਪੂਰਬੀ ਭਾਰਤ ਵੱਲ ਦੱਖਣ, ਦੱਖਣ-ਪੱਛਮੀ ਹਵਾਵਾਂ ਦੇ ਪ੍ਰਭਾਵ ਕਾਰਨ 25 ਅਤੇ 26 ਜੂਨ ਨੂੰ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।
ਬਿਹਾਰ, ਝਾਰਖੰਡ, ਉੜੀਸਾ ਵਿੱਚ ਤਿੰਨ ਦਿਨ ਮੀਂਹ ਪਵੇਗਾ
ਬਿਹਾਰ-ਝਾਰਖੰਡ ਲਈ ਆਇਆ ਇਹ ਅਲਰਟ ਉੱਤਰ ਭਾਰਤ ਦੇ ਸੂਬਿਆਂ ਵਿੱਚ ਵੀ ਮਾਨਸੂਨ ਹੌਲੀ-ਹੌਲੀ ਦਸਤਕ ਦੇ ਰਿਹਾ ਹੈ। ਪ੍ਰੀ-ਮਾਨਸੂਨ ਕਾਰਨ ਕਈ ਸੂਬਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਿਹਾਰ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਰਾਜਧਾਨੀ ਪਟਨਾ, ਭਾਗਲਪੁਰ, ਔਰੰਗਾਬਾਦ, ਮੋਤੀਹਾਰੀ ਸਮੇਤ ਜ਼ਿਆਦਾਤਰ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਨੇ ਕਿਹਾ ਹੈ ਕਿ ਬਿਹਾਰ ਵਿੱਚ 23 ਤੋਂ 26 ਜੂਨ, ਝਾਰਖੰਡ ਵਿੱਚ 24 ਅਤੇ 25 ਜੂਨ ਅਤੇ ਉੜੀਸਾ ਅਤੇ ਛੱਤੀਸਗੜ੍ਹ ਵਿੱਚ 22 ਤੋਂ 26 ਜੂਨ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।

Comment here