ਲਾਹੌਰ-ਧਰਮ ਓਹਲੇ ਕੁਕਰਮ… ਇੱਥੇ ਨਵਾਂ ਕੋਟ ਇਲਾਕੇ ’ਚ ਇਕ ਮਸਜਿਦ ਵਿਚ ਚੱਲ ਰਹੇ ਮਦਰਸੇ ’ਚ ਇਕ 10 ਸਾਲਾਂ ਵਿਦਿਆਰਥੀ ਨਾਲ ਮਦਰਸੇ ਦੇ ਮੌਲਵੀਂ ਨੇ ਬਦਫੈਲੀ ਕੀਤੀ। ਇਸ ਤੋਂ ਬਾਅਦ ਉਹ ਬੱਚੇ ਦੀ ਸਿਹਤ ਵਿਗੜਦੇ ਵੇਖ ਉੱਥੋਂ ਫ਼ਰਾਰ ਹੋ ਗਿਆ। ਸੂਤਰਾਂ ਅਨੁਸਾਰ ਪੀੜਤ ਬੱਚੇ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅੱਜ ਮਦਰਸੇ ਤੋਂ ਮੋਬਾਇਲ ’ਤੇ ਸੂਚਨਾ ਮਿਲੀ ਸੀ ਕਿ ਉਸ ਦੇ ਬੱਚੇ ਦੀ ਸਿਹਤ ਖ਼ਰਾਬ ਹੈ, ਉਸ ਨੂੰ ਘਰ ਲੈ ਜਾਉ। ਉਸ ਨੇ ਕਿਹਾ ਕਿ ਜਦੋਂ ਉਹ ਸਵੇਰੇ ਲਗਭਗ 10 ਵਜੇ ਬੱਚੇ ਨੂੰ ਘਰ ਲੈ ਕੇ ਆਏ ਤਾਂ ਬੱਚੇ ਨੇ ਆਪਣੀ ਮਾਂ ਨੂੰ ਆਪਣੇ ਨਾਲ ਮਦਰਸੇ ਦੇ ਮੌਲਵੀਂ ਫੈਜਾਨ ਵੱਲੋਂ ਪ੍ਰਾਰਥਨਾ ਸਭਾ ਦੇ ਬਾਅਦ ਕਮਰੇ ਵਿਚ ਲੈ ਜਾ ਕੇ ਬਦਫੈਲੀ ਕਰਨ ਦੀ ਜਾਣਕਾਰੀ ਦਿੱਤੀ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਬੱਚੇ ਨੂੰ ਮੈਡੀਕਲ ਮਦਦ ਦਿੱਤੀ ਜਾ ਰਹੀ ਹੈ।
ਮੌਲਵੀ ਨੇ 10 ਸਾਲਾ ਵਿਦਿਆਰਥੀ ਨਾਲ ਮਦਰੱਸੇ ਚ ਕੀਤੀ ਬਦਫੈਲੀ

Comment here