ਅਪਰਾਧਸਿਆਸਤਖਬਰਾਂ

ਮੌਕਾ ਮਿਲਿਆਂ ਤਾਂ ਪੁਤਿਨ ਦੇ ਮੂੰਹ ’ਤੇ ਮੁੱਕਾ ਮਾਰਾਂਗਾ-ਜ਼ੇਲੇਂਸਕੀ

ਕੀਵ-ਯੂਕ੍ਰੇਨ ਤੇ ਰੂਸ ਦੀ ਜੰਗ ਪੁਤਿਨ ਤੇ ਜ਼ੇਲੇਂਸਕੀ ਦੀ ਆਪਸੀ ਲੜਾਈ ਦਾ ਰੂਪ ਲੈ ਰਹੀ ਹੈ। ਹਾਲ ਹੀ ’ਚ ਜ਼ੇਲੇਂਸਕੀ ਨੇ ਐੱਸ. ਸੀ. ਆਈ. ਨਾਮ ਦੇ ਇਕ ਚੈਨਲ ਨੂੰ ਇੰਟਰਵਿਊ ਦਿੱਤਾ। ਇਸ ਇੰਟਰਵਿਊ ’ਚ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਮੌਕਾ ਮਿਲੇ, ਉਹ ਪੁਤਿਨ ਦੇ ਮੂੰਹ ’ਤੇ ਮੁੱਕਾ ਮਾਰਨ ਲਈ ਤਿਆਰ ਹਨ। ਫਿਰ ਭਾਵੇਂ ਇਹ ਮੌਕਾ ਕੱਲ ਹੀ ਕਿਉਂ ਨਾ ਆ ਜਾਵੇ। ਦੱਸ ਦੇਈਏ ਕਿ ਹਾਲ ਹੀ ’ਚ ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਆਪਣੇ ਸਭ ਤੋਂ ਵੱਡੇ ਹਮਲਿਆਂ ’ਚੋਂ ਇਕ ’ਚ ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ’ਤੇ 70 ਤੋਂ ਵੱਧ ਮਿਜ਼ਾਈਲਾਂ ਚਲਾਈਆਂ, ਜਿਸ ਦੇ ਚਲਦਿਆਂ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਕੀਵ ’ਚ ਬਿਜਲੀ ਗੁੱਲ ਹੋ ਗਈ ਤੇ ਕੀਵ ਨੂੰ ਐਮਰਜੈਂਸੀ ਬਲੈਕਆਊਟ ਲਾਗੂ ਕਰਨ ਲਈ ਮਜਬੂਰ ਹੋਣਾ ਪਿਆ ਸੀ।
ਕੀਵ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਮਾਸਕੋ ਨੇ ਅਗਲੇ ਸਾਲ ਦੀ ਸ਼ੁਰੂਆਤ ’ਚ 24 ਫਰਵਰੀ ਦੇ ਹੋਏ ਹਮਲੇ ਦੇ ਲਗਭਗ ਇਕ ਸਾਲ ਬਾਅਦ ਇਕ ਨਵੇਂ ਆਲ-ਆਊਟ ਹਮਲੇ ਦੀ ਯੋਜਨਾ ਬਣਾਈ ਹੈ। 24 ਜਨਵਰੀ, 2022 ਦੇ ਹਮਲੇ ’ਚ ਯੂਕ੍ਰੇਨ ਦੇ ਵੱਡੇ ਇਲਾਕਿਆਂ ਨੂੰ ਮਿਜ਼ਾਈਲਾਂ ਤੇ ਤੋਪਖਾਨੇ ਵਲੋਂ ਤਬਾਹ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਰੂਸ ਨੇ ਅਕਤੂਬਰ ਦੀ ਸ਼ੁਰੂਆਤ ਤੋਂ ਲਗਭਗ ਹਫਤਾਵਾਰੀ ਰੂਪ ਨਾਲ ਯੂਕ੍ਰੇਨੀ ਊਰਜਾ ਬੁਨਿਆਦੀ ਢਾਂਚੇ ’ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਦਿੱਤਾ ਹੈ।

Comment here