ਸਾਹਿਤਕ ਸੱਥ

ਮੋਹ ਦੀਆ ਤੰਦਾਂ

(ਕਹਾਣੀ)

 “ਚੱਲ ਛੱਡ ਹੌਸਲਾ  ਕਰ ,ਕੋਈ ਗੱਲ ਨਹੀਂ ,ਕਿਹੜਾ ਮੇਰੇ ਹੱਡ ਪੈਰ ਮੋਕਲੇ ਹੋ ਗਏ ਆ ,ਹਾਲੇ ਕੰਮ ਕਰਨ ਜੋਗੀ ਹਿੰਮਤ ਬਥੇਰੀ ਆ ਮੇਰੇ ‘ਚ

ਹੌਸਲੇ ਨੂੰ ਤਾਂ ਹੌਸਲਾ ਹੀ ਆ ,ਉਵੇਂ ਮੀਤੇ ਦੇ ਬਾਪੂ ਮੈਂ ਸੋਚਦੀ ਆਂ ਲੋਹੜਾ ਹੀ ਆ ਬਈ ਮੁੰਡੇ ਹੁਣ ਸਾਨੂੰ ਝੱਲਦੇ ਹੀ ਨੀਆਪਾਂ ਕੀ ਵਿਗਾੜਿਆ ਉਨ੍ਹਾਂ ਦਾ

ਛੱਡ ਪਰ੍ਹੈ ਇਹੋ ਜਿਹੀਆਂ, ਇੰਜ ਸੋਚ ਬਈ, ਸਵੇਰੇ ਉਠਕੇ ਖੇਤਾਂ ਨੂੰ ਚੱਲੀਏ ਤੇ ਵੇਖੀਏ ਭਾਲੀਏ ਬਈ ਰੋਟੀ ਟੁੱਕ ਦਾ ਜੁਗਾੜ ਕਿਵੇਂ ਕਰਨਾ ?”

ਚੰਗਾ ਨੀਲੀ ਛੱਤ ਵਾਲਿਆ ਤੇਰੀ ਮਰਜ਼ੀ ,ਜਿਵੇਂ ਤੁੰ ਰੱਖੇਂ ਉਵੇਂ ਹੀ ਰਹਿਣਾ ।

ਅਤੇ ਦੋਵੇਂ ਜੀਅ ਤਾਰੇ ਗਿਣਦੇ ਗਈ ਰਾਤ ਤੱਕ ਗੱਲਾਂ ਕਰਦੇ ਰਹੇਪਿਛਲੇ ਦਿਨਾਂ ਵਿੱਚ ਵਾਪਰੀਆ ਘਟਨਾਵਾਂ ਮਨ ਤੇ ਲਿਆਉਂਦਿਆ ਬਹੁਤਾ ਦੁੱਖ ਵੈਸੇ ਕਿਸ਼ਨੀ ਮਹਿਸੂਸ ਕਰ ਰਹੀ ਸੀ । ਲਾਲ ਸਨੁੱਖੇ ਮੂੰਹਾਂ ਵਾਲੇ ਤਿੰਨ ਪੁੱਤ ਜੰਮਕੇ ਸ਼ਰੀਕੇ ਵਿੱਚ ਭਾਗਾਂ ਵਾਲੀ ਅਖਵਾਉਣ  ਵਾਲੀ ਬੇਬੇ ਕਿਸ਼ਨੀ ਨੇ ਆਪਣੇ  ਪੁੱਤਰਾਂ ਨੂੰ ਮੱਖਣਾਂ ਪੇੜਿਆ ਨਾਲ ਪਾਲਿਆ- ਪੋਸਿਆ ਅਤੇ ਜਵਾਨ  ਚੜ੍ਹਾਇਆ ਸੀ । ਲੀੜੇ ਲੱਤੇ ਅਤੇ ਖਾਣ ਪੀਣ ਦੀ ਕਦੇ ੳਨ੍ਹਾਂ ਨੂੰ ਖੁੜੋ ਨਹੀਂ  ਸੀ ਰਹਿਣ ਦਿੱਤੀ । ਪੁੱਤਾਂ ਨਾਲ  ਚਾਅ ਮਲਾਰ ਕਰਦਿਆਂ ਖੇਡਦਿਆਂ ਮੱਲਦਿਆਂ,  ਝਿੜਕਦਿਆਂ, ਹੱਸਦਿਆਂ ,ਕੋਸਦਿਆਂ ਵਰ੍ਹਿਆਂ ਦੇ ਵਰ੍ਹੇ ਇੰਜ ਲੰਘ ਗਏ ਜਿਵੇਂ ਇਹ ਕੁਝ ਦਿਨਾਂ ਦੀ ਗੱਲ ਹੋਵੇ  ਅਤੇ ਬਾਬੇ ਬਿਸ਼ਨੇ ਨੇ ਕਿਹੜਾ ਔਲਾਦ ਲਈ ਘੱਟ ਕੀਤਾ ਸੀ। ਕੋਈ  ਉਹਨੂੰ ਐਬ ਤਾਂ ਹੈ ਨਹੀਂ ਸੀ ਬਈ ਕਮਾਈ ਐਵੇਂ ਰੋਹੜ ਦਿੰਦਾ । ਘਰ ਲਈ ਮਿਹਨਤ ਮੁਸੱਕਤ ਕਰਕੇਸੁਹਣਾ ਗੁਜ਼ਾਰਾ ਚਲਾਉਂਦਿਆਂ ਦੋ-ਚਾਰ ਸਿਆੜ ਹੋਰ ਜੋੜ  ਹੀ ਲਏ ਸਨ ।

ਵਾਹੀ ਖੇਤੀ ਕਰਨ ਲਈ ਬਿਸ਼ਨਾ ਪਿੰਡ ਵਿੱਚ ਇੱਕ ਨੰਬਰ ਉੱਤੇ ਸੀ । ਸਵੇਰੇ ਉਠਕੇ ਹਲ ਜੋੜਕੇ ਅਤੇ ਪਹੁ ਫੁਟਦਿਆਂ ਹੀ ਖੇਤ ਵਾਹ ਛੱਡਣਾ । ਕੁੱਝ ਸਾਲ ਤਾਂ ਉਹਨੂੰ ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਇੱਕਲਿਆ ਹੀ ਖੇਤੀ ਕਰਨੀ ਪਈ ਸੀ,ਪਰ ਮੁੰਡਿਆਂ ਦੇ ਥੋੜਾ ਕੱਦ ਕੱਢਣ ਤੇ ਉਹਨੂੰ ਕੁੱਝ ਸੁਖਾਲ ਹੋ ਗਈ ਸੀ ।ਪਸ਼ੂਆਂ ਦੇ ਪੱਠੇ ਦੱਥੇ ਅਤੇ ਪਾਣੀ ਦਾ ਕੰਮ ਛੋਟੇ-ਛੋਟੇ ਮੁੰਡੇ ਕਰ ਦਿੰਦੇ ਤੇ ਉਹ ਖੇਤੀ ਦੇ ਹੋਰ ਕੰਮਾਂ ਵਿੱਚ ਲੱਗਾ ਰਹਿੰਦਾ । ਕਿਸ਼ਨੀ ਉਹਦੇ ਕੰਮਾਂ ਵਿੱਚ  ਚੰਗਾ ਹੱਥ ਵਟਾ ਦਿੰਦੀ । ਘਰ ਚੰਗੇ ਸਰਦੇ ਪੁੱਜਦੇ ਘਰਾਂ ਵਿੱਚ ਗਿਣਿਆ ਜਾਣ ਲੱਗਾ ਸੀ।

 ਮੁੰਡੇ ਵੀ ਚੰਗੇ ਘਰਾਂ ਵਿੱਚ ਵਿਆਹੇ  ਗਏ ਸਨ । ਮੁੰਡਿਆਂ ਦੇ ਵਿਆਹਾਂ ਤੋਂ ਬਾਅਦ ਬੇਬੇ ਕਿਸ਼ਨੀ ਤੇ ਬਾਬੇ ਬਿਸ਼ਨੇ ਨੂੰ ਉਦੋਂ ਅਜੀਬ ਜਿਹਾ ਅਹਿਸਾਸ ਹੋਇਆ ਸੀ ਜਦੋ ਵੱਡੇ ਮੁੰਡੇ ਨੇ ਇੱਕ ਦਿਨ ਉਹਨਾ ਨੂੰ ਆਖਿਆ ਸੀ ,” ਬਾਪੂ ਅਸੀ ਵੱਖ ਰੋਟੀ ਟੁੱਕ ਕਰਨਾ ,ਵੱਖ ਖੇਤੀ ਕਰਨੀ ਆ ।

ਇਹ ਗੱਲ ਸੁਣਕੇ ਉਹਨੂੰ ਜਾਪਿਆ ਸੀ ਜਿਵੇਂ ਜ਼ਮੀਨ ਉਹਦੇ ਪੈਰਾਂ ਥੱਲਿਓਂ ਖਿਸਕ ਗਈ ਹੈ, “ ਅੱਛਾ ਪੁੱਤ ਆਖਕੇ ਉਹਨੇ ਇਹਦਾ ਕਾਰਨ ਵੀ ਨਹੀਂ ਸੀ ਪੁੱਛਿਆ । ਉਹਨੂੰ ਤੇ ਕਿਸ਼ਨੀ ਨੂੰ ਜਾਪਿਆ ਸੀ, ਉਨ੍ਹਾਂ ਦੇ ਸਰੀਰ ਦਾ ਇੱਕ ਹਿੱਸਾ ਉਨ੍ਹਾਂ ਨਾਲੋ  ਲੱਥ ਰਿਹਾ ਹੋਵੇ। ਮਨ ਤੇ ਬੋਝ ਰੱਖਕੇ ਉਨ੍ਹਾਂ ਨੇ ਤਿੰਨਾਂ ਪੁੱਤਰਾ ਨੂੰ  ਕੋਲ ਬੈਠਾਕੇ ਸਮਝਾਇਆ ਪਰ ਇੱਕ ਨਹੀਂ ਤਿੰਨੋ ਹੀ ਜੁਦਾ ਹੋਣਾ ਚਾਹੁੰਦੇ ਸਨ । ਪਹਿਲਾਂ ਤਾਂ ਬੇਬੇ ਕਿਸ਼ਨੀ ਨੇ ਹਾਲ ਪਾਹਰਿਆ ਕੀਤੀ, ਆਪਣਾ ਕਸੂਰ ਪੁੱਛਿਆ, ਪਰ ਗਭਲੇ ਦੀ ਆਖੀ ਗੱਲ ਬਾਪੂ ਤੁਸੀਂ ਆਪਣੀ ਪਕਾਉ ਖਾਓਅਸੀਂ ਆਪਣੀ ਖਾਵਾਂਗੇ” ਸੁਣ ਉਸ ਕਿਹਾ, “ਅੱਛਾ ਬੱਚਾਜਿਵੇਂ ਤੁਸੀਂ ਰਾਜ਼ੀ ਹੋ।

           ਘਰ ਦੀ ਹਰ ਚੀਜ਼ ਵੰਡੀ ਗਈ।ਖੇਤ ਵੰਡੇ ਗਏ। ਪਸ਼ੂ ਵੰਡੇ ਗਏ।ਮਕਾਨ ਦੇ ਚਾਰੇ ਹਿੱਸੇ ਕਰ ਦਿੱਤੇ ਗਏ। ਘਰ ਦਾ ਹਰ ਨਿੱਕੜ ਸੁੱਕੜ ਵੰਡਿਆ ਗਿਆ।ਅਤੇ ਉਹ ਦੋਵੇਂ ਜੀਅ ਘਰ ਵਿੱਚ ਸਭ ਕੁਝ ਹੁੰਦਿਆਂ ਸੁੰਦਿਆਂ ਇੱਕਲੇ ਰਹਿ ਗਏ।ਆਪਣੇ ਵਿਆਹ ਤੋਂ ਤੀਹ ਪੈਂਤੀ ਸਾਲਾਂ ਬਾਅਦ ਪਹਿਲੀ ਵੇਰ ਉਨ੍ਹਾਂ ਨੂੰ ਇੱਕਲੇਪਨ ਦਾ ਅਹਿਸਾਸ ਹੋਇਆ ਸੀ। ਭਰਿਆ ਭਰਾਇਆ ਵਿਹੜਾ ਖਾਲੀ ਜਾਪਿਆ ਸੀ।

         ਮੁੰਡਿਆਂ ਦੇ ਜਵਾਨ ਹੁੰਦਿਆਂ ਹੀ ਉਨਾਂ ਦੇ ਕਹਿਣ ‘ਤੇ ਬਾਬੇ ਬਿਸ਼ਨ ਸਿਹੁੰ ਪਿਛਲੇ ਪੰਜਾਂ ਕੁ ਸਾਲਾਂ ਤੋਂ ਖੇਤੀ ਦਾ ਕੰਮ ਛੱਡ ਦਿੱਤਾ ਸੀ। ਸਿਰਫ ਉਹ ਖੇਤਾਂ ਵੱਲ ਗੇੜਾਂ ਮਾਰ ਆਉਂਦਾ।ਬਹੁਤਾ ਕਿਧਰੇ ਚਿੱਤ ਕਰਦਾ ਤਾਂ ਪਸ਼ੂਆਂ ਨੂੰ ਪਾਣੀ ਪਿਆ ਦਿੰਦਾ। ਨਹੀਂ ਤਾਂ ਖੇਤਾਂ ਦੇ ਬੰਨੇ-ਬੰਨੇ ਘੁੰਮਦਿਆਂਜਵਾਨ ਹੁੰਦੇ ਖੇਤਾਂ ਨੂੰ ਨਿਹਾਰਦਾ ਜਾਂ ਮੁੰਡਿਆਂ ਨੂੰ ਖੇਤੀ ਦੀਆਂ ਸਲਾਹਾਂ ਦਿੰਦਾ।ਉਂਜ ਵੀ ਹੁਣ ਉਹਨੂੰ ਹੱਡ ਪੈਰਾਂ ਚ ਕੁਝ ਨਾਤਾਕਤੀ ਆ ਗਈ ਮਹਿਸੂਸ ਹੁੰਦੀ ਸੀ। ਉਹਦੇ ਹਾਣੀ ਉੱਤੇ ਰਸ਼ਕ ਕਰਦੇ ਕਿ ਕੇਹੀ ਚੰਗੀ ਔਲਾਦ ਹੈ ਬਿਸ਼ਨੇ ਦੀ।ਇਸ ਉਮਰੇ ਉਹਨੂੰ ਸੁੱਖ ਦੇ ਰਹੀ ਆ ਬਿਸ਼ਨਾ ਵੀ ਪੁੱਤਾਂ ਦੀ ਸਿਫਤ ਕਰਦਾ ਨਹੀਂ ਸੀ ਥੱਕਦਾ।ਪਰਿਆਂ ਚ ਬੈਠ ਕੇ ਜਦੋਂ ਵੀ ਗੱਲਾਂ ਗੱਲਾਂ ਚ ਦਾਅ ਲੱਗਦਾ ਆਪਣੇ ਘਰ ਦੀ ਗੱਲ ਲੈ ਬੈਠਦਾ ਅਤੇ ਮੁੰਡਿਆਂ ਦੀਆਂ ਸਿਫਤਾਂ ਦੇ ਪੁਲ ਬੰਨ ਛੱਡਦਾ।

              ਤੜਕੇ ਉਠਦਿਆਂ ਹੀ ਬਾਬੇ ਬਿਸ਼ਨੇ ਨੇ ਕਿਸ਼ਨੀ ਨੂੰ ਅਵਾਜ਼ ਮਾਰਦਿਆਂ ਉਠਾਇਆਂ, “ਮਖਮੇਰੀ ਪਰੈਣ ਤਾਂ ਫੜਾਪੰਜਾਲੀ ਠੀਕ ਕਰਕੇ ਬੱਗੇ ਮੀਣੇ ਨੂੰ ਜੋਤ ਖੇਤਾਂ ਚ ਚਾਰ ਸਿਆੜ ਕੱਢ ਆਵਾਂਵੇਖਿਆ ਸੀ ਕੱਲ ਵੱਤ ਆਈ ਹੋਈ ਆ।” “ਬੇਬੇ ਕਿਸ਼ਨੀ ਨੇ ਚੁੱਪ ਚਾਪ  ਉਠਕੇ ਪਰੈਣ ਫੜਾਂਉਦਿਆਂ ਕਿਹਾ”, ਮੀਤੇ ਦੇ ਬਾਪੂਦੱਸ ਬੁੱਢੇ ਬਾਰੇ ਹੱਡ ਤੁੜਵਾਏਗਾਂ ਤੂੰ ਹੁਣਮੁੰਡਿਆਂ ਦੀ ਕੀ ਮੱਤ ਮਾਰੀ ਗਈਬਿਸ਼ਨੀ ਦੇ ਅੱਖਾਂ ਚ ਅੱਥਰੂ ਆ ਗਏ।

           ਬਾਬੇ ਬਿਸ਼ਨੇ ਦੇ ਜਾਂਦੇ ਬਲਦਾਂ ਦੀਆ ਟੱਲੀਆਂ ਖੜਕਦੀਆਂ ਸੁਣ ਇੱਕ ਪਲ ਤਾਂ ਬੇਬੇ ਕਿਸ਼ਨੀ ਨੂੰ ਜਵਾਨੀ ਦੇ ਦਿਨ ਯਾਦ ਆਏਜਦੋਂ ਉਹ ਬਲਦਾਂ ਨੂੰ ਪਿੰਡੋ ਬਾਹਰ ਤੱਕ ਛੱਡਣ ਜਾਇਆ ਕਰਦੀ ਸੀ। ਪਰ ਇਨਾਂ ਟੱਲੀਆਂ ਦੀ ਅਵਾਜ਼ ਵਿੱਚ ਉਹ ਮਿਠਾਸ ਨਹੀਂ ਸੀਉਹ ਜੋਸ਼ ਨਹੀਂ ਸੀਸਗੋਂ ਉਦਾਸੀ ਸੀਭਰਪੂਰ ਉਦਾਸੀ। 

         ਛਾਹ ਵੇਲਾ ਦੇਣ ਜਾਣ ਲੱਗਿਆਂ ਵੀ ਬੇਬੇ ਕਿਸ਼ਨੀ ਦਾ ਇੱਕ ਵੇਰ ਗੱਚ ਭਰ ਆਇਆ। ਅਤੇ ਉਹਦੇ ਮਨ ਚ ਪੁਰਾਣੇ ਦਿਨਾਂ ਦੀ ਯਾਦ ਆ ਗਈਜਦੋਂ ਮੁਕਲਾਵੇ ਤੋਂ ਕੁਝ ਦਿਨਾਂ ਬਾਅਦ ਹੀ ਬਿਸ਼ਨੇ ਲਈ ਛਾਹ ਵੇਲਾ ਲੈ ਕੇ  ਜਾਣ ਲੱਗ ਪਈ ਦੇ ਬਿਸ਼ਨਾ ਸਾਰੇ ਕੰਮ ਛੱਡ ਉਹਦੇ ਕੋਲ ਬੈਠ ਸਾਰੀਆਂ ਗੱਲਾਂ ਕਰਦਾ ਹੁੰਦਾ ਸੀ। ਅੱਜ ਕਈ ਸਾਲਾਂ ਬਾਅਦ ਉਹ ਛਾਹ ਵੇਲਾ ਲੈ ਕੇ ਚੱਲੀ ਗਈ ਸੀ। ਉਹਨੂੰ ਆਉਂਦੀ ਨੂੰ ਵੇਖ ਬਾਬੇ ਬਿਸ਼ਨ ਸਿਹੁੰ ਨੇ ਰੋਕ ਲਿਆਂ, “ ਕਿਉਂ ਕਿਸ਼ਨੀਏ ਫਿਰ ਪੀਹਣੇ ਪੈ ਗਏ ?

 “ਚੱਲ ਫਿਰ ਕੀ ਆਕਰ ਪੈਰ ਚਲਦੇ ਆ ਜਿਨਾ ਚਿਰ ਚੱਲਣਗੇਨਹੀਂ ਤੇ ਫਿਰ ਉਹਦਾ ਮਨ ਭਰ ਆਇਆ। ਉਸ ਸਿਰ ਤੇ ਲਏ ਦੁਪੱਟੇ ਨਾਲ ਅੱਖਾਂ ਪੂੰਝੀਆਂ ਤੇ ਉਹਨੂੰ ਰੋਟੀ ਫੜਾ ਦਿੱਤੀ।

ਤੂੰ ਥੱਕਿਆ ਤਾਂ ਨਹੀਂ,ਕਿੰਨੇ ਸਾਲਾਂ ਬਾਦ ਤੂੰ ਕੰਮ ਕਰਨ ਲੱਗਿਆਂ।

ਨਹੀਂ ਕਿਸ਼ਨੀ ਆਦਮੀ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ।ਇੱਕ ਦੋ ਦਿਨ ਦੀ ਗੱਲ ਆ ਥਕੇਵਾਂ ਹੋਊ ਫੇਰ ਆਪੇ ਸੂਤ ਹੋ ਜੂ,ਮੈਂ ਤੇਰੇ ਮੰਡਿਆਂ ਨਾਲੋਂ ਤਕੜਾਂ ਹਾਲੇ।

 ਮੁੰਡਿਆ ਬਾਰੇ ਗੱਲ ਸੁਣਕੇ ਬੇਬੇ ਕਿਸ਼ਨੀ ਦਾ ਫਿਰ ਰੋਣ ਨੂੰ ਜੀਅ ਕੀਤਾਪਰ ਉਹ ਚੁੱਪ ਕਰ ਰਹੀ

ਕੁਝ ਦਿਨ ਲੋਕਾਂ ਨੇ ਟੱਬਰ ਦੇ ਜੁਦੇ ਹੋਣ ਦੀਆਂ ਗੱਲਾਂ ਕੀਤੀਆਂਪਰ ਫਿਰ ਸਭ ਭੁਲ ਗਿਆ। ਬਿਸ਼ਨਾ ਮੁੜ ਕੰਮ ਤੇ ਜਾ ਡਟਿਆ। ਫ਼ਸਲ ਘਰ ਆਉਣ ਤੇ ਉਹਨੂੰ ਮੁੜ ਫਿਰ ਅੰਤਾਂ ਦੀ ਖੁਸ਼ੀ ਹੋਈ।ਘਰ ਦੇ ਖਾਣ ਅਤੇ ਖਰਚ ਚਲਾਉਣ ਲਈ ਰੱਖਕੇਬਾਕੀ ਉਸ ਵੇਚ ਦਿੱਤੀ।ਮੁੰਡੇ ਆਪਣੀ ਵੱਖਰੀ ਖੇਤੀ ਕਰਦੇ ਰਹੇਅਤੇ ਉਹ ਆਪਣੀ ।ਉਸ ਆਪਣੇ ਖੇਤਾਂ ਵਿੱਚ ਰੋਜ਼ ਦੀ ਪਾਣੀ ਦੀ ਵੰਡ ਦੀ ਖਿਚ ਖਿਚ ਨਾਲੋ ਆਪਣਾ ਵੱਖਰਾ ਟਿਊਬਵੈਲ ਲਗਵਾ ਲਿਆ। ਐਤਕਾਂ ਆਪਣੇ ਹਿੱਸੇ ਆਏ ਚਾਰ ਖੇਤਾਂ ਵਿਚੋ ਇੱਕ ਖੇਤ ਪੱਠਿਆਂ ਦੱਥਿਆਂ ਲਈ ਛੱਡ ਤਿੰਨ ਖੇਤਾਂ ਵਿੱਚ ਝੋਨਾ ਲਾ ਲਿਆ।ਕੁਦਰਤ ਦੀ ਐਸੀ ਮਾਰ ਪਈ ਕਿ ਮੀਂਹ ਨਾ ਪਿਆ।ਝੋਨੇ ਦੇ ਲਾਏ ਹੋਏ ਖੇਤ ਮੁਰਝਾਉਣ ਲੱਗੇ।ਪਾਣੀ ਖੁਣੋ ਖੇਤ ਸੁਕਣ ਲੱਗੇ।ਬਿਜਲੀ ਦੇ ਘੱਟ ਆਉਣ ਨਾਲ ਟਿਊਬਵੈਲ ਵੀ ਘੱਟ ਚੱਲਦੇ। ਪਰ ਬਾਬੇ ਬਿਸ਼ਨੇ ਦੇ ਤਿੰਨ ਖੇਤਾਂ ਲਈ ਉਹਦੇ ਟਿਊਬਵੈਲ ਦਾ ਪਾਣੀ ਕਾਫੀ ਸੀ।ਉਹ ਇਨ੍ਹਾਂ ਤਿੰਨਾਂ ਖੇਤਾਂ ਨੂੰ ਪਾਣੀ ਵਾਰੀ ਸਿਰ ਮੋੜਦਾਉਨਾਂ ਦੀ ਸੇਵਾ ਸੰਭਾਲ ਕਰਦਾ ਅਤੇ ਰਾਤ ਬਰਾਤੇ ਉਠਕੇ ਵੀ ਖੇਤਾਂ ਵੱਲ ਗੇੜਾ ਮਾਰਦਾ ਰਹਿੰਦਾ।ਪਿੰਡ ਚ ਮੀਂਹ ਨਾ ਪੈਣ ਕਾਰਨ ਹਾਹਾਕਾਰ ਮਚੀ ਹੋਈ ਸੀ

                        ਕਦੇ ਕਦਾਈਂ ਜਦੋਂ ਉਹ ਆਪਣੇ ਨਾਲ ਲਗਦੇ ਆਪਣੇ ਪੁੱਤਰਾਂ ਦੇ ਖੇਤਾਂ ਵੱਲ ਝਾਤੀ ਮਾਰਦਾਜਿਹੜੇ ਪਾਣੀ ਬਿਨ੍ਹਾਂ ਸੁੱਕ ਰਹੇ ਸਨ ਤਾਂ ਉਹਦਾ ਮਨ ਬਹੁਤ ਉਦਾਸ ਹੁੰਦਾ।ਔੜ ਨੇ ਤਾਂ ਉਨ੍ਹਾਂ ਖੇਤਾਂ ਦਾ ਛੱਡਿਆ ਕੁਝ ਹੀ ਨਹੀਂ ਸੀ। ਬੀਜੇ ਹੋਏ ਤੀਲੇ ਜਾੜਾ ਨਹੀਂ ਸਨ ਫੜ ਰਹੇ ਸਗੋਂ ੳਨ੍ਹਾਂ ਦਾ ਰੰਗ ਪੀਲਾ ਹੋ ਰਿਹਾ ਸੀ।ਉਹਦੇ ਤਿੰਨਾਂ ਪੁੱਤਰਾਂ ਨੇ ਵੀ ਆਪੋ ਆਪਣੇ ਹਿੱਸੇ ਆਉਂਦੇ ਖੇਤਾਂ ਵਿਚੋਂ ਤਿੰਨ ਤਿੰਨ ਖੇਤ ਝੋਨੇ ਦੇ ਬੀਜੇ ਹੋਏ ਸਨਪਰ ਉਨ੍ਹਾਂ ਤਿੰਨਾਂ ਕੋਲ ਸਿਰਫ ਇੱਕ ਹੀ ਟਿਊਬਵੈਲ ਸੀਜੀਹਦਾ ਪਾਣੀ ਵਾਰੋ ਵਾਰੀ ਹੀ ਉਨ੍ਹਾਂ ਲੈਣਾ ਸੀ।ਘਰ ਦੇ ਹੋਰ ਖਰਚੇ ਕਾਰਨ ਉਹ ਚਾਹੁੰਦੇ ਹੋਏ ਵੀ ਹੋਰ ਪ੍ਰਬੰਧ ਨਹੀਂ ਸਨ ਕਰ ਸਕੇ। ਅਕਸਰ ਹੀ ਬਿਸ਼ਨਾ ਘਰ ਆ ਕੇ ਕਿਸ਼ਨੀ ਨਾਲ ਸੁੱਕ ਰਹੇ ਖੇਤਾਂ ਬਾਰੇ ਗੱਲ ਕਰਨੀ ਚਾਹੁੰਦਾਪਰ ਕਿਸੇ ਅਣਜਾਣੀ ਜਿਹੀ ਝਿਜਕ ਕਾਰਨ ਇੰਜ ਨਾ ਕਰਦਾ।

ਇੱਕ ਸ਼ਾਮ ਬਾਬੇ ਬਿਸ਼ਨੇ ਮੂੰਹੋ ਆਪਣੇ ਪੁੱਤਰਾਂ ਬਾਰੇ ਗੱਲਾਂ ਸੁਣ ਬੇਬੇ ਕਿਸ਼ਨੀ ਨੂੰ ਹੈਰਾਨੀ ਭਰੀ ਖੁਸ਼ੀ ਹੋਈ।ਬਿਸ਼ਨੇ ਨੇ ਜਦੋਂ ਕਿਹਾ, “ਮੇਰਾ ਤਾਂ ਜੀਅ ਕਰਦੈਉਨ੍ਹਾਂ ਖੇਤਾਂ ਨੂੰ ਪਾਣੀ ਮੋੜ ਦਿਆਂਮੁੰਡੇ ਤਾਂ ਸਾਡੇ ਨਾਲ ਨਿਰਮੋਹੇ ਹੋ ਗਏ ਆਅਸੀਂ ਆਪਣੇ ਖੇਤਾਂ ਨਾਲ ਨਿਰਮੋਹੇ ਕਿਉਂ  ਹੋਈਏ ?”  ਤਾਂ ਕਿਸ਼ਨੀ ਨੇ ਕਿਹਾ , “ਉਨ੍ਹਾਂ ਚੋ ਕੋਈ ਸਾਡੇ ਨਾਲ ਬੋਲਦਾ ਤਾਂ ਹੈ ਨਹੀਂਸਾਨੂੰ ਕੀ ਪਈ ਆ ਉਨ੍ਹਾਂ ਦੀ ਮਦਦ ਕਰਨ ਦੀ” ਪਰ ਦਿਲੋਂ ਉਹ ਚਾਹੁੰਦੀ ਸੀ ਬਿ਼ਸ਼ਨਾ ਪੁੱਤਰਾਂ ਦੀ ਮਦਦ ਜ਼ਰੂਰ ਕਰੇ ।

    ਰੋਟੀ ਪਾਣੀ ਖਾਕੇ ਬਿ਼ਸ਼ਨਾ ਖੇਤਾਂ ਵੱਲ ਹੋ ਤੁਰਿਆ। ਮਖ਼ ਏਸ ਵੇਲੇ ਕਿਧਰ ਤੁਰਿਆਂ ?” ਕਿਸ਼ਨੀ ਨੇ ਤੁਰੇ ਜਾਂਦੇ ਬਿਸ਼ਨੇ ਨੂੰ ਪੁੱਛਿਆ। “ਖੇਤਾਂ ਵੱਲ ਚੱਲਿਆਂਰਾਤੀਂ ਪਾਵਰ ਆਊਖੇਤਾਂ ਦਾ ਨੱਕਾ ਮੋੜ ਆਵਾਂਬਿਸ਼ਨੇ ਨੇ ਮੋੜਵਾਂ ਜਵਾਬ ਦਿੱਤਾ ਅਤੇ ਫਿਰ ਦਰਵਾਜੇ ਕੋਲ ਪਹੁੰਚ ਕਿਹਾ, “ ਰਾਤੀਂ ਵੀ ਆਇਆ ਤਾਂ ਉੱਥੇ ਹੀ ਮੈ ਰਹੁੰ ਰਾਤੀਂ

 ਚੰਗਾ” ਕਿਸ਼ਨੀ ਨੇ ਆਖ ਛੱਡਿਆ । ਸਾਰਾ ਰਸਤਾ ਸੋਚਾਂ ਵਿਚਾਰਾਂ ਚ ਗੁਜ਼ਾਰਦਿਆਂ ਬਿਸ਼ਨਾ ਤੁਰਿਆ ਗਿਆ ।ਪੁੱਤਰਾਂ ਦੇ ਮੋਹ ‘ਚ ਉਹ ਭਿੱਜਦਾ ਜਾ ਰਿਹਾ ਸੀ। ਬਚਪਨ, ਜਵਾਨੀ ਦੇ ਦਿਨਾਂ ਦੀਆਂ ਪੁੱਤਰਾਂ ਦੀਆਂ ਯਾਦਾਂ ਉਸਤੇ ਹਾਵੀ ਹੋ ਗਈਆਂ । ਖੇਤ ਪਹੁੰਚਦਿਆਂ ਹੀ ਉਸ ਪਾਣੀ ਦਾ ਨੱਕਾ ਵੱਡੇ ਪੁੱਤ ਮੀਤੇ ਦੇ ਖੇਤਾਂ ਵੱਲ ਮੋੜ ਦਿੱਤਾ। ਅਤੇ ਆਪ ਸਾਰੀ ਰਾਤ ਇੱਕ ਅਜ਼ੀਬ ਜਿਹੀ ਖੁਸ਼ੀ ‘ਚ ਉਤਪੋਤ ਖੇਤ ਦੇ ਬੰਨੇ ਬੈਠਾ ਰਿਹਾ।

ਮਤਾ ਕਿਸੇ ਵੀ ਵੇਲੇ ਬਿਜਲੀ ਚਲੇ ਜਾਏ ਤੇ ਪਾਣੀ  ਬੰਦ ਹੋ ਜਾਏ।ਪਾਣੀ ਪਹੁ ਫੁਟਦਿਆਂ ਤੱਕ ਖੇਤ ‘ਚ ਨੱਕੋ ਨੱਕ ਭਰ ਗਿਆ । ਦੂਜੇ ਖੇਤ ਦਾ ਨੱਕਾ ਵੱਢਦਿਆਂ ਜਦੋ  ਪਿੰਡੋਂ ਆਉਂਦੇ ਮੀਤੇ ਨੇ ਘੁਸਮੁੱਸੇ ‘ਚ  ਬਾਪੂ ਨੂੰ ਕਹੀ ਚਲਾਉਂਦਿਆਂ ਵੇਖਿਆਉਹਦੇ ਮਨ ਆਈ ਸ਼ਾਇਦ ਬਾਪੂ ਰਾਤੋਂ ਰਾਤ ਖੇਤ ਦਾ ਬੰਨਾ ਵੱਢਕੇ ਆਪਣੇ ਖੇਤ ਨਾਲ ਰਲਾ ਰਿਹੈ। ਉਹਦਾ ਮਨ ਗੁੱਸੇ ਨਾਲ ਭਰ ਆਇਆ । ਉਹ ਹੱਥਚ ਡਾਂਗ ਫੜੀ ਖੇਤਾਂ ਵੱਲ ਲਲਕਾਰਦਿਆਂ ਦੂਰੋਂ ਹੀ ਬੋਲਿਆ,”ਕਿਹੜਾ ਬਈ?”

ਅਵਾਜ਼ ਸੁਣਕੇ ਵੀ ਬਿਸ਼ਨਾ ਵਾਹੋ ਦਾਹੀ ਆਪਣੇ ਕੰਮ ਲੱਗਾ ਰਿਹਾ ਅਤੇ ਆਪਣੇ ਪੁੱਤਰ ਦੇ ਰੋਹ ਭਰੇ ਬੋਲ ਸੁਣਕੇ ਬੋਲਣ ਲੱਗਾ, “ਸੁਹਰਿਓੁ ਤੁਸੀਂ ਤਾਂ ਨਿਰਮੋਹੋ ਹੋਗੇ ਮਾਂ ਪਿਓ ਨਾਲ ਮੈ ਤਾਂ ਨਹੀਂ ਨਾ ਹੋ ਸਕਦਾ ਆਪਣੇ ਪੁੱਤਾਂ ਵਰਗੇ ਖੇਤਾਂ ਨਾਲ” ਮੀਤੇ ਨੇ ਜਦੋਂ ਆਪਣਾ ਝੋਨੇ ਦਾ ਖੇਤ ਪਾਣੀ ਨਾਲ ਨੱਕੋ ਨੱਕ ਭਰਿਆ ਵੇਖਿਆ ਤਾਂ ਉਹਨੂੰ ਆਪਣੇ ਆਪ ‘ਤੇ ਸ਼ਰਮਿੰਦਗੀ ਆਈ । ਡਾਂਗ ਪਰੇ ਸੁੱਟ ਉਸ ਬਾਪੂ ਨੂੰ ਦੋਹਾਂ ਹੱਥ ਨਾਲ ਆ ਗਲਵਕੜੀ ਪਾਈ । ਉਸਦੇ ਮੂੰਹੋ ਕੋਈ ਸ਼ਬਦ ਨਹੀਂ ਸਨ ਨਿਕਲ ਰਹੇ ,ਸਗੋਂ ਅੱਖਾਂਚੋ ਅੱਥਰੂ ਵਗੀ ਜਾ ਰਹੇ ਸਨ। ਬਿਸ਼ਨਾ ਲਗਾਤਾਰ ਬੋਲੀ ਜਾ ਰਿਹਾ ਸੀ,” ਨਿਰਮੋਹਿਓ  ……….………

ਦੂਰ ਖੜੇ ਬਿਸ਼ਨੇ ਦੇ ਦੂਜੇ ਦੋਵੇਂ ਪੁੱਤ ਹੈਰਾਨੀ ਨਾਲ ਵੇਖ ਰਹੇ ਸਨ।

-ਗੁਰਮੀਤ ਸਿੰਘ ਪਲਾਹੀ

Comment here