ਮੁਹਾਲੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦੇ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੀਆਰਪੀਐਫ ਨੇ ਪੂਰੇ ਪੰਜਾਬ ਵਿੱਚ ਤਾਇਨਾਤ ਹੈ ਅਤੇ ਹਰ ਇੱਕ ਦੀ ਵਾਹਨਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲੈ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਾਰਡਰ ਸੀਲ ਕਰ ਦਿੱਤੇ ਗਏ ਹਨ। ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਚੰਡੀਗੜ੍ਹ-ਹਰਿਆਣਾ ਤੋਂ ਸਸਤੀ ਸ਼ਰਾਬ ਦੀ ਤਸਕਰੀ ਲਗਾਤਾਰ ਵਧ ਰਹੀ ਹੈ। ਚੋਣਾਂ ਦੇ ਮੱਦੇਨਜ਼ਰ ਸਮੱਗਲਰਾਂ ਵੱਲੋਂ ਸਸਤੀ ਸ਼ਰਾਬ ਪੰਜਾਬ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੀਤੀ ਰਾਤ ਵੀ ਮੋਹਾਲੀ ਜ਼ਿਲ੍ਹਾ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਵੱਖ-ਵੱਖ ਇਲਾਕਿਆਂ ਵਿੱਚੋਂ ਤਿੰਨ ਤਸਕਰਾਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜਪਨਾਮ ਸਿੰਘ ਉਰਫ਼ ਕਰਨਾ ਵਾਸੀ ਫੇਜ਼-11 ਮੁਹਾਲੀ, ਤੀਕਸ਼ਨ ਅਰੋੜਾ ਵਾਸੀ ਸ਼ਿਵਾਲਿਕ ਹਾਈਟ ਸੈਕਟਰ-117 ਮੁਹਾਲੀ, ਰਿਪਿਨ ਲੂਥਰਾ ਵਾਸੀ ਪਾਰਵਤੀ ਐਨਕਲੇਵ ਬਲਟਾਣਾ ਵਜੋਂ ਹੋਈ ਹੈ। ਮੋਹਾਲੀ ਫੇਜ਼-11, ਸੋਹਾਣਾ ਅਤੇ ਜ਼ੀਰਕਪੁਰ ਥਾਣਿਆਂ ਦੀ ਪੁਲੀਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅਧਿਕਾਰੀ ਨੇਤਰ ਸਿੰਘ, ਥਾਣਾ ਫੇਜ਼-11, ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਪਾਰਟੀ ਜਗਤਪੁਰਾ ਟੀ-ਪੁਆਇੰਟ ’ਤੇ ਮੌਜੂਦ ਸੀ। ਉਸੇ ਸਮੇਂ ਮੁਲਜ਼ਮ ਜਪਨਾਮ ਸਿੰਘ ਐਕਟਿਵਾ ’ਤੇ ਆ ਰਿਹਾ ਸੀ, ਜੋ ਪੁਲਿਸ ਨੂੰ ਸਾਹਮਣੇ ਦੇਖ ਕੇ ਘਬਰਾ ਗਿਆ। ਉਸ ਨੇ ਮੋਕੇ ਤੇ ਭਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਉਸ ਦੇ ਐਕਟਿਵਾ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਨੂੰ ਡਿਗੀ ਵਿੱਚੋਂ ਰਾਇਲ ਜਨਰਲ ਪ੍ਰੀਮੀਅਮ ਬਲੈਂਡਰ ਵਿਸਕੀ ਦੀਆਂ 11 ਬੋਤਲਾਂ ਬਰਾਮਦ ਹੋਈਆਂ। ਪੁਲਿਸ ਨੇ ਤੁਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆਂਦੀ ਗਈ ਸੀ।
Comment here