ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੋਹਾਲੀ ਧਮਾਕਾ- ਇੱਕ ਮੁਲਜ਼ਮ ਗ੍ਰਿਫਤਾਰ

ਮੋਹਾਲੀ- ਲੰਘੇ ਦਿਨੀਂ ਇੱਥੇ ਇੰਟੈਲੀਜੈਂਸ ਦੇ ਦਫਤਰ ਚ ਹੋਏ ਧਮਾਕੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਤੇ ਮੁਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ ‘ਚ ਤਰਨਤਾਰਨ ਦੇ ਰਹਿਣ ਵਾਲਾ ਨਿਸ਼ਾਨ ਸਿੰਘ ਹਿਰਾਸਤ ‘ਚ ਲਿਆ ਗਿਆ ਹੈ। ਨਿਸ਼ਾਨ ਸਿੰਘ ਸਰਹੱਦ ਨੇੜੇ ਪਿੰਡ ਕੋਕਾ ਭੀਖੀ ਦਾ ਰਹਿਣ ਵਾਲਾ ਹੈ, 26 ਸਾਲਾਂ ਦੇ ਨਿਸ਼ਾਨ ਸਿੰਘ ਦੀ ਇਸ ਮਾਮਲੇ ਚ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਨਿਸ਼ਾਨ ਸਿੰਘ ਕ੍ਰਿਮੀਨਲ ਬੈਕਗ੍ਰਾਊਂਡ ਹੈ। ਹੁਣ ਤੱਕ ਕਰੀਬ 20 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਿਸ਼ਾਨ ਸਿੰਘ 26 ਸਾਲਾ ਬਹੁਤ ਹੀ ਚਲਾਕ ਨੌਜਵਾਨ ਹੈ। 2012 ਤੋਂ 2022 ਤੱਕ ਆਰਮਜ਼ ਐਕਟ ਐਨਡੀਪੀਐਸ ਐਕਟ ਅਤੇ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਪੱਟੀ ਵਿੱਚ 2012 ਵਿੱਚ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ 2014, 2016, 2017, 2019, 2021, 2022 ਵਿੱਚ ਕਈ ਜ਼ਿਲ੍ਹਿਆਂ ਵਿੱਚ ਆਰਮਜ਼ ਐਕਟ ਦੇ ਨਾਲ-ਨਾਲ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਫਰੀਦਕੋਟ, ਅੰਮ੍ਰਿਤਸਰ, ਤਰਨਤਾਰਨ, ਪੱਟੀ ਅਤੇ ਕਈ ਥਾਵਾਂ ‘ਤੇ 14 ਤੋਂ ਵੱਧ ਕੇਸ ਦਰਜ ਹਨ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਅਟੈਕ ਪਿੱਛੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਦੱਸਿਆ ਜਾ ਹੱਥ ਰਿਹਾ ਹੈ।ਰਿੰਦਾ ਲਗਾਤਾਰ ਦੇਸ਼ ਵਿਰੋਧੀ ਸਰਗਰਮੀਆਂ ਕਰ ਰਿਹਾ,ਕਰਨਾਲ ‘ਚ ਮਿਲੇ ਵਿਸਫ਼ੋਟਕ ਮਾਮਲੇ ਦਾ ਵੀ ਮਾਸਟਰ ਮਾਈਂਡ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਵੀਕੇ ਭਾਵਰਾ ਨੇ ਕੱਲ੍ਹ ਕਿਹਾ ਸੀ ਕਿ ਉਨ੍ਹਾਂ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ। ਮੋਹਾਲੀ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਬਹੁਤ ਸਾਰੇ ਸ਼ੱਕੀ ਵਿਅਕਤੀਆਂ ਹਿਰਾਸਤ ਵਿੱਚ ਲੈ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਵੱਲੋਂ ਹਮਲੇ ਵਿੱਚ ਵਰਤਿਆ ਗਿਆ ਲਾਂਚਰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਮਲੇ ਵਿੱਚ ਸਾਹਮਣੇ ਆਏ ਸਾਰੇ ਸੁਰਾਗਾਂ ਦੀ ਬਾਰੀਕੀ ਨਾਲ ਪੈਰਵੀ ਕੀਤੀ ਜਾ ਰਹੀ ਹੈ।”

Comment here