ਅਪਰਾਧਸਿਆਸਤਖਬਰਾਂਦੁਨੀਆ

ਮੋਹਸਿਨ ਫਖਰੀਜਾਦੇਹ ਦੀ ਹੱਤਿਆ ਰਿਮੋਟ ਮਸ਼ੀਨਗਨ ਨਾਲ ਕੀਤੀ

ਵਾਸ਼ਿੰਗਟਨ-ਈਰਾਨ ਦੇ ਪ੍ਰਮਾਣੂ ਵਿਗਿਆਨੀ ਮੋਹਸਿਨ ਫਖਰੀਜਾਦੇਹ ਦੀ ਹੱਤਿਆ ’ਚ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਸ਼ਾਮਲ ਸੀ ਅਤੇ ਹੱਤਿਆਕਾਂਡ ਨੂੰ ਰਿਮੋਟ ਕੰਟ੍ਰੋਲ ਨਾਲ ਚੱਲਣ ਵਾਲੀ ਮਸ਼ੀਨਗੰਨ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ। ਇਸ ਮਸ਼ੀਨਗੰਨ ਨੇ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ ਮਿਸ਼ਨ ਨੂੰ ਪੂਰਾ ਕਰ ਦਿੱਤਾ ਸੀ। ਮੋਹਸਿਨ ਫਖਰੀਜਾਦੇਹ ਈਰਾਨ ਦੇ ਸਭ ਤੋਂ ਪ੍ਰਮੁੱਖ ਪ੍ਰਮਾਣੂ ਵਿਗਿਆਨੀ ਅਤੇ ਆਈ. ਆਰ. ਜੀ. ਸੀ. ਦੇ ਸੀਨੀਅਰ ਅਧਿਕਾਰੀ ਸਨ। ਉਨ੍ਹਾਂ ਨੂੰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਦਾ ਪਿਤਾ ਕਿਹਾ ਜਾਂਦਾ ਸੀ। ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਹੱਤਿਆਕਾਂਡ ਲਈ ਬੈਲਜੀਅਮ ’ਚ ਬਣੀ ਐੱਫ. ਐੱਨ. ਐੱਮ. ਏ. ਜੀ. ਮਸ਼ੀਨਗੰਨ ਨੂੰ ਇਕ ਅਤਿ-ਆਧੁਨਿਕ ਰੋਬੋਟਿਕ ਯੰਤਰ ਨਾਲ ਜੋੜ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਕੀਤਾ ਗਿਆ ਸੀ। ਇਸ ਕਾਰਨ ਪੂਰੀ ਮਸ਼ੀਨ ਦਾ ਭਾਰ ਇਕ ਟਨ ਦੇ ਲਗਭਗ ਹੋ ਗਿਆ ਸੀ। ਮਸ਼ੀਨ ਨੂੰ ਛੋਟੇ ਟੁਕੜਿਆਂ ’ਚ ਸਮੱਗਲਿੰਗ ਰਾਹੀਂ ਈਰਾਨ ਪਹੁੰਚਾਇਆ ਗਿਆ ਸੀ ਅਤੇ ਫਿਰ ਉਸ ਨੂੰ ਜੋੜਿਆ ਗਿਆ ਸੀ।

Comment here