ਲਾਹੌਰ-ਪਾਕਿਸਤਾਨ ਵਿਚ ਮੋਹਸਿਨ ਖ਼ਾਨ ਦੇ ਪੰਜਾਬ ਦੇ ਕਾਰਜਵਾਹਕ ਬਣਨ ਤੇ ਸਿਆਸਤ ਭੱਖ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ ਦੇ ਰੂਪ ਵਿਚ ਮੋਹਸਿਨ ਨਕਵੀ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣਗੇ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਦਾ ‘ਦੁਸ਼ਮਣ’ ਦੱਸਿਆ ਅਤੇ ਦੇਸ਼ ਨੂੰ ‘ਹਲਕੇ ’ਚ’ ਲੈਣ ਲਈ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ।
ਨਕਵੀ ਨੂੰ ਐਤਵਾਰ ਰਾਤ ਪੰਜਾਬ ਦੇ ਕਾਰਜਵਾਹਕ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁਕਾਈ ਗਈ। ਇਸਦੇ ਕੁਝ ਘੰਟਿਆਂ ਪਹਿਲਾਂ ਹੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਸਰਵਸੰਮਤੀ ਨਾਲ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਸੀ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨਕਲੀ ਨੂੰ ‘ਭ੍ਰਿਸ਼ਟਾਚਾਰ ਵਿਚ ਜ਼ਰਦਾਰੀ ਦਾ ਮੁਖੌਟਾ’ ਕਹਿੰਦੀ ਹੈ। ਇਮਰਾਨ ਖਾਨ ਨੇ ਇਕ ਟਵੀਟ ਵਿਚ ਕਿਹਾ ਕਿ ਪੀ. ਐੱਮ. ਕਾਰਜਵਾਹਕ ਮੁੱਖ ਮੰਤਰੀ ਦੇ ਰੂਪ ਵਿਚ ਚੁਣਿਆ ਹੈ। ਉਨ੍ਹਾਂ ਦੀ ਨਿਯੁਕਤੀ ਸੱਤਾਧਿਰ ਪਾਰਟੀ ਅਤੇ ਸੂਬੇ ਵਿਚ ਵਿਰੋਧੀ ਧਿਰ ਵਿਚਾਲੇ, ਇਸ ਅਹੁਦੇ ਲਈ ਇਕ ਨਾਂ ’ਤੇ ਆਮ ਸਹਿਮਤੀ ਨਾ ਬਣ ਸਕਣ ਤੋਂ ਬਾਅਦ ਕੀਤੀ ਗਈ। ਸਾਬਕਾ ਮੁੱਖ ਮੰਤਰੀ ਹਮਜਾ ਸ਼ਾਹਬਾਜ਼ ਵਲੋਂ ਦੱਸੇ ਗਏ ਦੋ ਉਮੀਦਵਾਰਾਂ ਵਿਚੋਂ ਨਕਵੀ ਇਕ ਮੀਡੀਆ ਹਾਊਸ ਦੇ ਮਾਲਕ ਹਨ ਅਤੇ ਪੀਪੀਪੀ ਨੇਤਾ ਆਸਿਫ ਅਲੀ ਜ਼ਰਦਾਰੀ ਦੇ ਕਰੀਬੀ ਮੰਨੇ ਜਾਂਦੇ ਹਨ।
ਮੋਹਸਿਨ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ’ਚ ਲਿਜਾਵਾਂਗਾ-ਇਮਰਾਨ

Comment here