ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮੋਰਾਰੀਬਾਪੂ ਨੇ ਯੂਕਰੇਨ-ਰੂਸ ਜੰਗ ਪੀੜਤਾਂ ਲਈ ਸਵਾ ਕਰੋੜ ਦਾਨ ਕੀਤੇ

ਅਹਿਮਦਾਬਾਦ-ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਇਸ ਤੋਂ ਪੂਰੀ ਦੁਨੀਆ ਹੈਰਾਨ ਹੈ। ਇਸ ਜੰਗ ਕਾਰਨ ਕਈ ਭਾਰਤੀ ਯੂਕਰੇਨ ਵਿੱਚ ਫਸੇ ਹੋਏ ਹਨ। ਲੋਨਾਵਾਲਾ ਦੇ ਕਥਾਵਾਚਕ ਮੋਰਾਰੀਬਾਪੂ ਨੇ ਦੋਹਾਂ ਦੇਸ਼ਾਂ ਦੇ ਵਿਚਕਾਰ ਹੋਏ ਯੁੱਧ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਤਰ ਨਾ ਸਿਰਫ ਵਾਅਦਾ ਕਰਨ ਵਾਲਾ ਸੀ, ਸਗੋਂ ਉਸਾਰੂ ਵੀ ਸੀ ਅਤੇ ਇਸ ਤਰ੍ਹਾਂ ਯੂਕਰੇਨ ਯੁੱਧ ਤੋਂ ਪ੍ਰਭਾਵਿਤ ਭਾਰਤੀਆਂ ਅਤੇ ਹੋਰਾਂ ਨੂੰ ਉਨ੍ਹਾਂ ਨੇ ਰਾਹਤ ਪ੍ਰਦਾਨ ਕਰਨ ਲਈ ਪਹਿਲ ਕੀਤੀ ਹੈ। ਗੁਜਰਾਤ ਦੇ ਤਲਗਾਜਰਡਾ ’ਚ ਰਾਮਕਥਾ ਦੌਰਾਨ ਉਨ੍ਹਾਂ ਕਿਹਾ ਕਿ ਜੰਗ ਨਾਲ ਪ੍ਰਭਾਵਿਤ ਭਾਰਤੀਆਂ ਤੇ ਹੋਰ ਲੋਕਾਂ ਦੀ ਮਦਦ ਲਈ ਲੰਡਨ ਸਥਿਤ ਲਾਡਰ ਡਾਲਰ ਭਾਈ ਪੋਪਟ ਤੇ ਉਨ੍ਹਾਂ ਦੇ ਪੁੱਤਰ ਪਵਨ ਪੋਪਟ ਰਾਹੀਂ ਸਵਾ ਕਰੋੜ ਰੁਪਏ ਦੀ ਰਕਮ ਪੋਲੈਂਡ, ਸਲੋਵਾਕੀਆ ਤੇ ਰੋਮਾਨੀਆ ’ਚ ਚੱਲ ਰਹੀਆਂ 10 ਸੰਸਥਾਵਾਂ ਨੂੰ ਪਹੁੰਚਾਈ ਗਈ ਹੈ। ਇਹ ਸੰਸਥਾਵਾਂ ਜੰਗ ਪੀੜਤਾਂ ਨੂੰ ਯੂਕਰੇਨ ਤੋਂ ਕੱਢਣ, ਉਨ੍ਹਾਂ ਨੂੰ ਸ਼ਰਨ ਤੇ ਭੋਜਨ ਉਪਲਬਧ ਕਰਵਾਉਣ ਤੇ ਮੈਡੀਕਲ ਸਹੂਲਤਾਂ ਮੁਹੀਆ ਕਰਵਾ ਰਹੀਆਂ ਹਨ। ਯੂਕਰੇਨ ’ਚ ਫਸੇ ਬਾਰਤੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਵੱਲੋਂ ਬਿਹਤਰੀਨ ਕਾਰਜ ਕੀਤੇ ਜਾਣ ਦੀ ਬਾਪੂ ਨੇ ਸ਼ਲਾਘਾ ਕੀਤੀ ਹੈ। ਬਾਪੂ ਨੇ ਇਸ ਦੁਖਦਾਈ ਸਥਿਤੀ ’ਚ ਆਪਣੀ ਜਾਨ ਗਵਾਉਣ ਵਾਲਿਆਂ ਤੇ ਜੰਗ ਛੇਤੀ ਖ਼ਤਮ ਹੋਣ ਲਈ ਪ੍ਰਾਰਥਨਾ ਵੀ ਕੀਤੀ ਹੈ।

Comment here