ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ‘ਮਿੱਤਰਕਾਲ’ ‘ਚ 76 ਫੀਸਦੀ ਸੂਖਣ, ਲਘੁ ਅਤੇ ਮੱਧਮ ਉਦਯੋਗਾਂ (ਐੱਮਐੱਸਐੱਮਆਈ) ਨੂੰ ਕੋਈ ਲਾਭ ਨਹੀਂ ਹੋਇਆ ਹੈ। ਉਨ੍ਹਾਂ ਨੇ ਕਾਰੋਬਾਰੀ ਦਿੱਗਜ ਗੌਤਮ ਅਡਾਨੀ ਦਾ ਨਾਮ ਲਏ ਬਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਅਸਿੱਧੇ ਤੌਰ ‘ਤੇ ਵਿਅੰਗ ਕਰਦੇ ਹੋਏ ਸਵਾਲ ਕੀਤਾ ਕਿ ਇਕ ‘ਮਿੱਤਰ’ ਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਬਣਾਉਣ ਵਾਲਾ ਜਾਦੂ ਛੋਟੇ ਵਪਾਰੀਆਂ ‘ਤੇ ਕਿਉਂ ਨਹੀਂ ਚਲਾਇਆ ਗਿਆ? ਰਾਹੁਲ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,”ਮਿੱਤਰ ਕਾਲ ਦੀ ਕਹਾਣੀ: 76 ਫੀਸਦੀ ਐੱਮਐੱਸਐੱਮਈ ਨੂੰ ਕੋਈ ਲਾਭ ਨਹੀਂ, 72 ਫੀਸਦੀ ਦੀ ਆਮਦਨੀ ਸਥਿਰ ਰਹੀ, ਘਟੀ ਜਾਂ ਖ਼ਤਮ। 62 ਫੀਸਦੀ ਨੂੰ ਬਜਟ ਤੋਂ ਸਿਰਫ਼ ਨਿਰਾਸ਼ਾ ਮਿਲੀ” ਉਨ੍ਹਾਂ ਸਵਾਲ ਕੀਤਾ,”ਜਿਸ ਜਾਦੂ ਨਾਲ ਇਕ ‘ਮਿੱਤਰ’ ਨੂੰ ਦੁਨੀਆ ‘ਚ ਦੂਜਾ ਸਭ ਤੋਂ ਅਮੀਰ ਬਣਾਇਆ |
Comment here