ਸਿਆਸਤਖਬਰਾਂ

ਮੋਦੀ ਸਰਕਾਰ ਦਾ 200 ਹਵਾਈ ਅੱਡੇ ਸ਼ੁਰੂ ਕਰਨ ਦਾ ਟੀਚਾ

ਨਵੀਂ ਦਿੱਲੀ-ਮੋਦੀ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਦੌਰਾਨ ਹਵਾਈ ਅੱਡਾ ਸੈਕਟਰ ਵਿੱਚ 1.65 ਲੱਖ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ‘ਚ 200 ਹਵਾਈ ਅੱਡੇ ਸ਼ੁਰੂ ਕਰਨ ਦਾ ਟੀਚਾ ਵੀ ਰੱਖਿਆ ਹੈ। ਕੋਵਿਡ-19 ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ ਹਵਾਬਾਜ਼ੀ ਖੇਤਰ ਹੁਣ ਰਿਕਵਰੀ ਦੇ ਰਾਹ ‘ਤੇ ਹੈ। ਘਰੇਲੂ ਯਾਤਰੀ ਆਵਾਜਾਈ ਹੌਲੀ-ਹੌਲੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ‘ਤੇ ਪਹੁੰਚ ਰਹੀ ਹੈ। ਟਾਈਮਜ਼ ਨੈੱਟਵਰਕ ਇੰਡੀਆ ਇਕਨਾਮਿਕ ਕਨਕਲੇਵ ਵਿੱਚ ਪੂੰਜੀ ਖਰਚ ਜਾਂ ਨਿਵੇਸ਼ ਦੇ ਬਾਰੇ ਵਿੱਚ, ਸਿੰਧੀਆ ਨੇ ਕਿਹਾ, “ਸਾਡੀ ਅਗਲੇ ਚਾਰ ਸਾਲਾਂ ਵਿੱਚ ਏਅਰਪੋਰਟ ਸੈਕਟਰ ਵਿੱਚ 98,000 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ।” ਉਨ੍ਹਾਂ ਕਿਹਾ ਕਿ ਇਸ ਕੁੱਲ ਰਕਮ ਵਿੱਚੋਂ 25,000 ਕਰੋੜ ਰੁਪਏ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਵੱਲੋਂ ਖਰਚ ਕੀਤੇ ਜਾਣਗੇ ਅਤੇ ਹਵਾਈ ਅੱਡਿਆਂ ਦੇ ਵਿਸਥਾਰ ਅਤੇ ਨਵੇਂ ਟਰਮੀਨਲਾਂ ਦੀ ਉਸਾਰੀ ਲਈ 22,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਨਿੱਜੀ ਖੇਤਰ ਦੀਆਂ ਕੰਪਨੀਆਂ ਹਵਾਈ ਅੱਡਾ ਖੇਤਰ ਵਿੱਚ ਨਵੇਂ ਨਿਵੇਸ਼ ਵਜੋਂ 67,000 ਕਰੋੜ ਰੁਪਏ ਦਾ ਨਿਵੇਸ਼ ਕਰ ਸਕਦੀਆਂ ਹਨ। ਕੋਰੋਨਾ ਦੇ ਕਾਰਨ, ਲਗਭਗ 2 ਸਾਲਾਂ ਤੋਂ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾਈ ਗਈ ਸੀ। ਪਿਛਲੇ ਮਹੀਨੇ ਯਾਨੀ 27 ਮਾਰਚ ਤੋਂ ਉਡਾਣਾਂ ਮੁੜ ਸ਼ੁਰੂ ਹੋਈਆਂ ਹਨ। ਮੌਰੀਸ਼ਸ, ਮਲੇਸ਼ੀਆ, ਥਾਈਲੈਂਡ, ਤੁਰਕੀ, ਯੂਐਸਏ, ਇਰਾਕ ਅਤੇ ਹੋਰਾਂ ਸਮੇਤ 40 ਦੇਸ਼ਾਂ ਦੀਆਂ ਕੁੱਲ 60 ਵਿਦੇਸ਼ੀ ਏਅਰਲਾਈਨਾਂ ਨੂੰ ਗਰਮੀਆਂ ਦੀ ਅਨੁਸੂਚੀ 2022 ਦੌਰਾਨ ਭਾਰਤ ਤੋਂ ਆਉਣ ਅਤੇ ਜਾਣ ਲਈ 1783 ਫ੍ਰੀਕੁਐਂਸੀ ਚਲਾਉਣ ਲਈ ਮਨਜ਼ੂਰੀ ਦਿੱਤੀ ਗਈ ਸੀ।

 

Comment here