ਮਿਲਾਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡਨ ਨੂੰ ਕਸ਼ਮੀਰ ਦੇ ਅਤੀ ਸੁੰਦਰ ਪੇਪਰਮੇਸ਼ੀ ਦੇ ਛੋਟੇ ਜਿਹੇ ਬਕਸੇ ’ਚ 7.5 ਕੈਰੇਟ ਦਾ ਹੀਰਾ ਤੋਹਫੇ ਦੇ ਰੂਪ ’ਚ ਦਿੱਤਾ ਹੈ। ਇਸ ਹੀਰੇ ਨੂੰ ਇਕ ਵਾਤਾਵਰਣ ਹਿਤੈਸ਼ੀ (ਈਕੋ ਫ੍ਰੈਂਡਲੀ) ਪ੍ਰਯੋਗਸ਼ਾਲਾ ’ਚ ਤਿਆਰ ਕੀਤਾ ਗਿਆ ਹੈ। ਹੀਰਾ ਪ੍ਰਯੋਗਸ਼ਾਲਾ ਦੇ ਅਨੁਕੂਲ ਹੈ ਕਿਉਂਕਿ ਇਸ ਦੇ ਨਿਰਮਾਣ ’ਚ ਸੋਲਰ ਅਤੇ ਵਿੰਡ ਪਾਵਰ ਵਰਗੇ ਸਰੋਤਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਪ੍ਰਤੀ ਕੈਰੇਟ ਸਿਰਫ 0.028 ਗ੍ਰਾਮ ਕਾਰਬਨ ਪੈਦਾ ਕਰਦਾ ਹੈ ਅਤੇ ਜੈਮੋਲਾਲਜਿਕਲ ਲੈਬ (ਰਤਨ ਵਿਗਿਆਨ ਪ੍ਰਯੋਗਸ਼ਾਲਾ), ਆਈ. ਜੀ. ਆਈ. (ਇੰਟਰਨੈਸ਼ਨਲ ਜੈਮੋਲਾਜਿਕਲ ਇੰਸਟੀਚਿਊਟ) ਵੱਲੋਂ ਪ੍ਰਮਾਣਿਤ ਹੈ। ਭਾਰਤ, ਦੇਸ਼ ਦੀ ਪ੍ਰਯੋਗਸ਼ਾਲਾ ’ਚ ਵਿਕਸਿਤ ਹੀਰੇ (ਐੱਲ. ਜੀ. ਡੀ.) ਦੇ ਨਿਰਮਾਣ ਨੂੰ ਬੜ੍ਹਾਵਾ ਦੇ ਰਿਹਾ ਹੈ ਅਤੇ ਇਸ ਦੇ ਲਈ ਸਰਕਾਰ ਨੇ ਪਿਛਲੇ ਆਮ ਬਜਟ ’ਚ ਕੁਝ ਕਦਮਾਂ ਦਾ ਐਲਾਨ ਕੀਤਾ ਸੀ। ਹਰਿਤ ਹੀਰੇ ਨੂੰ ਅਤੀ-ਆਧੁਨਿਕ ਤਕਨੀਕ ਦਾ ਉਪਯੋਗ ਕਰ ਕੇ ਸ਼ੁੱਧਤਾ ਅਤੇ ਦੇਖਭਾਲ ਨਾਲ ਤਿਆਰ ਕੀਤਾ ਗਿਆ ਹੈ।
Comment here