ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਸ਼ਹੂਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਜਰਮਨ ਗਾਇਕਾ ਕੈਸਮੀ ਦੀ ਤਰੀਫ ਕੀਤੀ ਹੈ। ਇਹ ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ ਜਿਸ ਵਿੱਚ ਪੀਐਮ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ, ਜਿੱਥੇ ਚੰਦਰਯਾਨ-3 ਦੀ ਸਫ਼ਲਤਾ ਅਤੇ ਜੀ20 ਸਿਖਰ ਸੰਮੇਲਨ ਦਾ ਜ਼ਿਕਰ ਕੀਤਾ, ਉੱਥੇ ਹੀ ਜਰਮਨ ਦੀ ਗਾਇਕਾ ਕੈਸਮੀ ਦੀ ਸ਼ਲਾਘਾ ਵੀ ਕੀਤੀ।
ਪੀਐਮ ਮੋਦੀ ਨੇ ਮਨ ਕੀ ਬਾਤ ਦੇ 105ਵੇਂ ਐਪੀਸੋਡ ਵਿੱਚ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਰਮਨ ਗਾਇਕ ਗੀਤਕਾਰ ਕੈਸਮੀ ਦੇ ਗੀਤਾ ਦੇ ਫੈਨ ਹਨ। ਉਨ੍ਹਾਂ ਕਿਹਾ ਕਿ, “ਕੈਸਮੀ ਦੀ ਉਮਰ 21 ਸਾਲ ਹੈ, ਜੋ ਇਨ੍ਹੀਂ ਦਿਨੀਂ ਇੰਸਟਾਗ੍ਰਾਮ ਉੱਤੇ ਕਾਫੀ ਛਾ ਗਈ ਹੈ। ਜਰਮਨੀ ਦੀ ਰਹਿਣ ਵਾਲੀ ਕੈਸਮੀ ਕਦੇ ਭਾਰਤ ਨਹੀਂ ਆਈ, ਪਰ ਉਹ ਭਾਰਤੀ ਸੰਸਕ੍ਰਿਤੀ ਦੀ ਦੀਵਾਨੀ ਹੈ। ਜਿਸ ਨੇ ਕਦੇ ਭਾਰਤ ਦੇਖਿਆ ਤੱਕ ਨਹੀਂ, ਉਸ ਦੀ ਭਾਰਤੀ ਸੰਗੀਤ ਵਿੱਚ ਦਿਲਚਸਪੀ, ਬਹੁਤ ਹੀ ਪ੍ਰੇਰਨਾਦਾਇਕ ਹੈ।”
ਪੀਐਮ ਮੋਦੀ ਨੇ ਕਿਹਾ ਕਿ, “ਕੈਸਮੀ ਜਨਮ ਤੋਂ ਹੀ ਦੇਖ ਨਹੀਂ ਸਕਦੀ, ਪਰ ਇਹ ਮੁਸ਼ਕਿਲ ਚੁਣੌਤੀ ਉਸ ਦੀ ਅਸਾਧਾਰਨ ਉਪਲਬਧੀਆਂ ਤੋਂ ਰੋਕ ਨਹੀਂ ਪਾਈ। ਮਿਊਜ਼ਿਕ ਅਤੇ ਕ੍ਰਿਏਟੀਵਿਟੀ ਨੂੰ ਲੈ ਕੇ ਉਸ ਦਾ ਪੈਸ਼ਨ ਕੁਝ ਅਜਿਹਾ ਹੈ ਕਿ ਉਸ ਨੇ ਗਾਣਾ ਸ਼ੁਰੂ ਕੀਤਾ। ਕੈਸਮੀ ਨੇ 3 ਸਾਲ ਦੀ ਉਮਰ ਵਿੱਚ ਹੀ ਅਫ਼ਰੀਕਨ ਡ੍ਰਮਿੰਗ ਦੀ ਸ਼ੁਰੂਆਤ ਕੀਤੀ। ਭਾਰਤੀ ਸੰਗੀਤ ਨਾਲ ਉਸ ਦਾ ਸਬੰਧ 5-6 ਸਾਲ ਪਹਿਲਾਂ ਹੀ ਹੋਇਆ ਅਤੇ ਭਾਰਤੀ ਸੰਗੀਤ ਨੇ ਉਸ ਨੂੰ ਅਜਿਹਾ ਮੋਹ ਲਿਆ ਕਿ ਕੈਸਮੀ ਨੂੰ ਇਸ ਨਾਲ ਪਿਆਰ ਹੋ ਗਿਆ।”
ਕੈਸਮੀ ਦੇ ਸ਼ਲਾਘਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ, “ਉਨ੍ਹਾਂ ਨੇ ਤਬਲਾ ਵਜਾਉਣਾ ਵੀ ਸਿੱਖਿਆ ਹੈ। ਸਭ ਤੋਂ ਵੱਧ ਪ੍ਰੇਰਿਤ ਕਰਨ ਵਾਲੀ ਗੱਲ ਹੈ ਕਿ ਉਹ ਭਾਰਤ ਦੀਆਂ ਕਈ ਸਾਰੀਆਂ ਭਾਸ਼ਾਵਾਂ ਵਿੱਚ ਗੀਤ ਗਾਉਣ ਸਬੰਧੀ ਮੁਹਾਰਤ ਹਾਸਿਲ ਕਰ ਚੁੱਕੀ ਹੈ। ਸੰਸਕ੍ਰਿਤ, ਹਿੰਦੀ, ਮਲਿਆਲਮ, ਤਾਮਿਲ, ਕਨੰੜ, ਬੰਗਾਲੀ, ਉਰਦੂ ਆਦਿ ਵਿੱਚ ਉਹ ਅਪਣੇ ਸੁਰ ਬੰਨ ਚੁੱਕੀ ਹੈ। ਦੂਜਿਆਂ ਲਈ ਇੰਨੀਆਂ ਸਾਰੀਆਂ ਭਾਸ਼ਾਵਾਂ ਨੂੰ ਬੋਲਣਾ ਜਿੰਨਾ ਔਖਾ ਹੁੰਦਾ ਹੈ, ਕੈਸਮੀ ਲਈ ਇਹ ਸਭ ਉਨਾਂ ਹੀ ਆਸਾਨ ਹੈ। ਭਾਰਤੀ ਸੰਸਕ੍ਰਿਤੀ ਅਤੇ ਸੰਗੀਤ ਨੂੰ ਲੈ ਕੇ ਜਰਮਨੀ ਦੀ ਕੈਸਮੀ ਦੇ ਇਸ ਜਨੂੰਨ ਦੀ ਸ਼ਲਾਘਾ ਕਰਦਾ ਹਾਂ।”
ਮੋਦੀ ਨੇ ਗਾਇਕਾ ਕੈਸਮੀ ਨੂੰ ਮਨ ਕੀ ਬਾਤ ‘ਚ ਦੱਸਿਆ ‘ਪ੍ਰੇਰਨਾਦਾਇਕ’

Comment here