ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਮੋਦੀ ਦੀ ਜੰਮੂ ਫੇਰੀ ਤੇ ਪਾਕਿ ਦੇ ਇਤਰਾਜ਼ ‘ਤੇ ਭਾਰਤ ਦਾ ਮੋੜਵਾਂ ਜੁਆਬ

ਨਵੀਂ ਦਿੱਲੀ : ਪੀਐਮ ਮੋਦੀ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਸਨ। ਉਨ੍ਹਾਂ ਇਸ ਦੌਰੇ ਦੌਰਾਨ ਰਤਲੇ ਅਤੇ ਕਵਾਰ ਪਣਬਿਜਲੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ। 850 ਮੈਗਾਵਾਟ ਦੇ ਰਤਲੇ ਅਤੇ 540 ਮੈਗਾਵਾਟ ਕਵਾਰ ਪਣਬਿਜਲੀ ਪ੍ਰੋਜੈਕਟ ਕਿਸ਼ਤਵਾੜ ਵਿੱਚ ਚਨਾਬ ਨਦੀ ਉੱਤੇ ਬਣਾਏ ਜਾਣੇ ਹਨ। ਇਨ੍ਹਾਂ ਪ੍ਰੋਜੈਕਟਾਂ ‘ਤੇ ਕ੍ਰਮਵਾਰ 5,300 ਕਰੋੜ ਰੁਪਏ ਅਤੇ 4,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਪੀਐਮ ਮੋਦੀ ਦੀ ਫੇਰੀ ਤੋਂ ਨਿਰਾਸ਼ ਪਾਕਿਸਤਾਨ ਨੇ ਇਸ ਨੂੰ ਘਾਟੀ ਵਿੱਚ ਆਮ ਸਥਿਤੀ ਦਿਖਾਉਣ ਦੀ ਚਾਲ ਦੱਸਿਆ। ਪ੍ਰਧਾਨ ਮੰਤਰੀ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ‘ਤੇ ਬਿਆਨ ਦੇਣ ਵਾਲੇ ਪਾਕਿਸਤਾਨ ਨੂੰ ਭਾਰਤ ਨੇ ਕਰਾਰਾ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ‘ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਚਨਾਬ ਨਦੀ ‘ਤੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰਾਜੈਕਟਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ‘ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਹ ਸਿੰਧੂ ਜਲ ਸੰਧੀ ਦੀ “ਸਿੱਧੀ ਉਲੰਘਣਾ” ਹੈ। ਪਾਕਿਸਤਾਨ ‘ਤੇ ਭਾਰਤ ਦੇ ਸਟੈਂਡ ‘ਚ ਬਦਲਾਅ ਦੇ ਮੁੱਦੇ ‘ਤੇ ਪੁੱਛੇ ਜਾਣ ‘ਤੇ ਬਾਗਚੀ ਨੇ ਕਿਹਾ ਕਿ ਭਾਰਤ ਦਾ ਸਟੈਂਡ ਬਿਲਕੁਲ ਸਿੱਧਾ ਹੈ ਕਿ ਅਜਿਹਾ ਮਾਹੌਲ ਹੋਣਾ ਚਾਹੀਦਾ ਹੈ, ਜਿਸ ‘ਚ ਅੱਤਵਾਦ ਨਾ ਹੋਵੇ। ਗੱਲਬਾਤ ਸਿਰਫ਼ ਸ਼ਾਂਤੀਪੂਰਨ ਮਾਹੌਲ ਵਿੱਚ ਹੀ ਹੋ ਸਕਦੀ ਹੈ। ਇਹ ਹਮੇਸ਼ਾ ਸਾਡਾ ਮੁੱਖ ਮੁੱਦਾ ਰਿਹਾ ਹੈ। ਇਹ ਸਾਡੀ ਜਾਇਜ਼ ਮੰਗ ਹੈ… ਕੋਈ ਬਦਲਾਅ ਨਹੀਂ ਹੈ। ਜ਼ਿਕਰਯੋਗ ਹੈ ਕਿ  ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀ ਚੀਨੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਨਾ ਕਰਨ ਦੇ ਮੁੱਦੇ ‘ਤੇ ਸਰਕਾਰ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਚੀਨ ਦੇ ਸ਼ੰਘਾਈ ਵਰਗੇ ਸ਼ਹਿਰਾਂ ਵਿੱਚ ਕੋਰੋਨਾ ਮਹਾਮਾਰੀ ਦੀ ਸਥਿਤੀ ਤੋਂ ਜਾਣੂ ਹਾਂ… ਚੀਨ ਲਈ ਟੂਰਿਸਟ ਵੀਜ਼ਾ ਮੁੜ ਸ਼ੁਰੂ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਚੀਨ ਨੇ ਖੁਦ ਭਾਰਤੀਆਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਹੈ। ਇਹ 2020 ਤੋਂ ਮੁਅੱਤਲ ਹੈ (ਭਾਰਤ ਨੂੰ ਵੀਜ਼ਾ ਜਾਰੀ ਕਰਨਾ)…। ਅਰਿੰਦਮ ਬਾਗਚੀ ਨੇ ਦੱਸਿਆ ਕਿ ‘ਵੰਦੇ ਭਾਰਤ’ (ਰੇਲ) ਦੇ ਕੁਝ ਹਿੱਸੇ ਯੂਕਰੇਨ ਵਿੱਚ ਬਣੇ ਹਨ। ਯੂਕਰੇਨ ‘ਚ ਲੜਾਈ ਕਾਰਨ ਡਿਲੀਵਰੀ ਦਾ ਸਮਾਂ ਪ੍ਰਭਾਵਿਤ ਹੋਇਆ ਹੈ। ਅਸੀਂ ਸਮੇਂ ਸਿਰ ਡਿਲੀਵਰੀ ਲਈ ਵਿਕਲਪਾਂ ਦੀ ਤਲਾਸ਼ ਕਰ ਰਹੇ ਹਾਂ। ਹਾਲਾਂਕਿ, ਰੇਲ ਮੰਤਰਾਲਾ ਇਨ੍ਹਾਂ ਪੁਰਜ਼ਿਆਂ ਦੀ ਡਿਲੀਵਰੀ ਬਾਰੇ ਸਹੀ ਵੇਰਵੇ ਦੇਵੇਗਾ। ਹਾਲ ਹੀ ਵਿੱਚ ਪੀਟੀਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਭਾਰਤ ਨੇ ਇੱਕ ਯੂਕਰੇਨੀ ਕੰਪਨੀ ਨੂੰ ਵੰਦੇ ਭਾਰਤ ਟਰੇਨਾਂ ਲਈ 36 ਹਜ਼ਾਰ ਪਹੀਆਂ ਦੇ ਸੈੱਟ ਦਾ ਆਰਡਰ ਦਿੱਤਾ ਸੀ। ਇਹ ਯੂਕਰੇਨ ਵਿੱਚ ਚੱਲ ਰਹੀ ਲੜਾਈ ਤੋਂ ਪ੍ਰਭਾਵਿਤ ਹੋਇਆ ਹੈ। ਵਰਤਮਾਨ ਵਿੱਚ ਰੋਮਾਨੀਆ ਵਿੱਚ 128 ਪਹੀਏ ਲਿਆਂਦੇ ਗਏ ਹਨ। ਉਹਨਾਂ ਕਿਹਾ ਕਿ ਭਾਰਤ ਵਿਕਾਸ ਦੀਆਂ ਲੀਹਾਂ ਤੇ ਬਿਨਾ ਰੁਕੇ ਅੱਗੇ ਵਧ ਰਿਹਾ ਹੈ।

Comment here