ਸਿਆਸਤਖਬਰਾਂਦੁਨੀਆ

ਮੋਦੀ ਦੀ ਅਗਵਾਈ ਵਾਲੀ ਇੰਟਰਨੈਸ਼ਨਲ ਸੋਲਰ ਅਲਾਇੰਸ ’ਚ ਅਮਰੀਕਾ ਸ਼ਾਮਲ

ਲੰਡਨ-ਲੰਘੇ ਦਿਨੀਂ ਜਲਵਾਯੂ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਨ ਕੈਰੀ ਨੇ ਆਈ. ਐੱਸ. ਏ. ਲਈ ਇੱਕ ਫਰੇਮਵਰਕ ਸਮਝੌਤੇ ’ਤੇ ਦਸਤਖਤ ਕੀਤੇ। ਕੈਰੀ ਨੇ ਅਮਰੀਕਾ ਦੀ ਮੈਂਬਰਸ਼ਿਪ ਨੂੰ ਸੂਰਜੀ ਊਰਜਾ ਦੀ ਤੇਜ਼ੀ ਨਾਲ ਵਧਦੀ ਵਰਤੋਂ ਵੱਲ ਵੱਡਾ ਕਦਮ ਦੱਸਿਆ। ਉਨ੍ਹਾਂ ਨੇ ਗਲਾਸਗੋ ’ਚ ਸੀਓਪੀ26 ਜਲਵਾਯੂ ਕਾਨਫਰੰਸ ’ਚ ਰਸਮੀ ਤੌਰ ’ਤੇ ਫਰੇਮਵਰਕ ਸਮਝੌਤੇ ’ਤੇ ਦਸਤਖਤ ਕੀਤੇ। ਭਾਰਤ ਨੀਤ ਅੰਤਰਰਾਸ਼ਟਰੀ ਸੌਰ ਗਠਜੋੜ (ਆਈ. ਐੱਸ. ਏ.) ’ਚ ਅਮਰੀਕਾ 101ਵੇਂ ਮੈਂਬਰ ਦੇਸ਼ ਦੇ ਤੌਰ ’ਤੇ ਸ਼ਾਮਲ ਹੋ ਗਿਆ।
ਕੈਰੀ ਨੇ ਕਿਹਾ, ‘‘ਸਾਨੂੰ ਅੰਤਰਰਾਸ਼ਟਰੀ ਸੂਰਜੀ ਗਠਜੋੜ ’ਚ ਸ਼ਾਮਲ ਹੋਣ ’ਚ ਖੁਸ਼ੀ ਹੈ, ਜਿਸ ਦੀ ਸਥਾਪਨਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਵਾਈ ਕੀਤੀ ਸੀ। ਕੈਰੀ ਨੇ ਅੱਗੇ ਕਿਹਾ, ਇਹ ਵਿਸ਼ਵ ਪੱਧਰ ’ਤੇ ਸੂਰਜੀ ਊਰਜਾ ਦੀ ਤੇਜ਼ ਅਤੇ ਵਧੇਰੇ ਵਰਤੋਂ ਲਈ ਮਹੱਤਵਪੂਰਨ ਯੋਗਦਾਨ ਹੋਵੇਗਾ। ਇਹ ਵਿਕਾਸਸ਼ੀਲ ਦੇਸ਼ਾਂ ਲਈ ਖ਼ਾਸ ਤੌਰ ’ਤੇ ਮਹੱਤਵਪੂਰਨ ਹੋਵੇਗਾ। ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਨੇ ਆਈ. ਐੱਸ. ਏ. ਦੇ 101ਵੇਂ ਮੈਂਬਰ ਵਜੋਂ ਅਮਰੀਕਾ ਦਾ ਸਵਾਗਤ ਕੀਤਾ ਹੈ। ਇਹ ਕਦਮ ਆਈਐਸਏ ਨੂੰ ਮਜ਼ਬੂਤ ਕਰੇਗਾ ਅਤੇ ਵਿਸ਼ਵ ਨੂੰ ਊਰਜਾ ਦਾ ਇੱਕ ਸਾਫ਼ ਸਰੋਤ ਪ੍ਰਦਾਨ ਕਰਨ ਲਈ ਭਵਿੱਖ ਦੀ ਕਾਰਵਾਈ ਨੂੰ ਪ੍ਰੇਰਿਤ ਕਰੇਗਾ।”
ਇਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, ਜਿਸ ’ਚ ਲਿਖਿਆ, ‘‘ਖੁਸ਼ ਹਾਂ ਕਿ ਅਮਰੀਕਾ ਰਸਮੀ ਤੌਰ ’ਤੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦਾ ਹਿੱਸਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2015 ’ਚ ਪੈਰਿਸ ਸੀ. ਓ. ਪੀ. ’ਚ ਸ਼ੁਰੂ ਕੀਤੀ ਗਈ ਇੱਕ ਦੂਰਦਰਸ਼ੀ ਪਹਿਲ ਕਦਮੀ। ਇੰਟਰਨੈਸ਼ਨਲ ਸੋਲਰ ਅਲਾਇੰਸ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਹੁਣ 101 ’ਤੇ ਹੈ। ਫਰੇਮਵਰਕ ਪਹਿਲੀ ਵਾਰ 2016 ’ਚ ਦੇਸ਼ਾਂ ’ਚ ਵੰਡਿਆ ਗਿਆ ਸੀ।’’
ਡਾਇਰੈਕਟਰ ਜਨਰਲ, ਆਈਐਸਏ ਦੇ ਡਾਇਰੈਕਟਰ ਜਨਰਲ ਨੇ ਡਾ: ਅਜੈ ਮਾਥੁਰ ਨੇ ਕਿਹਾ, ‘‘ਆਈਐਸਏ  ਦੇ ਡਿਜ਼ਾਈਨ ਅਤੇ ਯਤਨਾਂ ਲਈ ਅਮਰੀਕਾ ਦਾ ਸਮਰਥਨ ਇੱਕ ਖੁਸ਼ੀ ਦਾ ਵਿਕਾਸ ਹੈ। ਇਹ 101ਵੇਂ ਮੈਂਬਰ ਦੇਸ਼ ਵਜੋਂ ਵਿਸ਼ੇਸ਼ ਹੈ।” ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਤਤਕਾਲੀ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਨਵੰਬਰ 2015 ’ਚ ਪੈਰਿਸ ’ਚ ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਦੀ ਕਾਨਫਰੰਸ ਆਫ ਪਾਰਟੀਜ਼ (ਸੀ. ਓ. ਪੀ-21) ਦੇ 21ਵੇਂ ਸੈਸ਼ਨ ’ਚ ਆਈ. ਐੱਸ. ਏ. ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ।

Comment here