ਅਜਬ ਗਜਬਸਿਆਸਤਖਬਰਾਂ

ਮੋਦੀ ਅੰਕਲ ਸਾਡੇ ਦੰਦ ਲਵਾ ਦਿਓ…

ਦੋ ਬੱਚਿਆਂ ਨੇ ਮੋਦੀ ਜੀ ਨੂੰ ਲਿਖੀ ਚਿੱਠੀ
ਅਸਾਮ ਦੇ ਦੋ ਬੱਚਿਆਂ ਵਲੋਂ ਲਿਖੀ ਗਈ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਲਿਖੀ ਗਈ ਹੈ। ਚਿੱਠੀ ’ਚ ਬੱਚਿਆਂ ਨੇ ਜੋ ਮਾਸੂਮ ਜਿਹੀ ਅਪੀਲ ਕੀਤੀ ਹੈ, ਉਹ ਕਾਫ਼ੀ ਹੈਰਾਨੀਜਨਕ ਵੀ ਹੈ। ਬੱਚਿਆਂ ਨੇ ਚਿੱਠੀ ਵਿਚ ਆਪਣੇ ਦੰਦਾਂ ਦੀ ਸਮੱਸਿਆ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਦਰਅਸਲ 6 ਸਾਲ ਦੀ ਰਈਸਾ ਰਾਵਜਾ ਅਹਿਮਦ ਅਤੇ 5 ਸਾਲ ਦੇ ਆਇਰਨ ਅਹਿਮਦ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਬਿਸਵਾ ਸਰਮਾ ਨੂੰ 2 ਵੱਖ-ਵੱਖ ਚਿੱਠੀਆਂ ਭੇਜੀਆਂ ਹਨ। ਰਾਜਵਾ ਅਤੇ ਆਇਰਨ ਨੇ ਚਿੱਠੀ ਵਿਚ ਆਪਣੇ ਦੰਦਾਂ ਨੂੰ ਲੈ ਕੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਹੈ। ਦੋਹਾਂ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਸੰਦੀਦਾ ਖਾਣੇ ਨੂੰ ਚਬਾਉਣ ’ਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਬਚਪਨ ਦੇ ਦੰਦ ਡਿੱਗਣ ਮਗਰੋਂ ਨਵੇਂ ਦੰਦਾਂ ਦੇ ਆਉਣ ’ਚ ਬਹੁਤ ਸਮਾਂ ਲੱਗ ਰਿਹਾ ਹੈ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖੀ ਹੈ, ਤਾਂ ਕਿ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਿਕਲ ਸਕੇ। ਫੇਸਬੁੱਕ ’ਤੇ ਇਨ੍ਹਾਂ ਦੋਹਾਂ ਬੱਚਿਆਂ ਦੀ ਚਿੱਠੀ ਦੀ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਨੂੰ ਬੱਚਿਆਂ ਦੇ ਚਾਚਾ ਮੁਖਤਾਰ ਅਹਿਮਦ ਵਲੋਂ ਸ਼ੇਅਰ ਕੀਤਾ ਗਿਆ ਹੈ। ਚਿੱਠੀ ਵਿਚ ਦੋਹਾਂ ਬੱਚਿਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਲਿਖਿਆ-ਕ੍ਰਿਪਾ ਕਰ ਕੇ ਜ਼ਰੂਰੀ ਕਾਰਵਾਈ ਕਰੋ। ਚਿੱਠੀ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਉਹ ਆਪਣੇ ਪਸੰਦੀਦਾ ਭੋਜਨ ਨੂੰ ਠੀਕ ਤਰ੍ਹਾਂ ਨਾਲ ਨਹੀਂ ਖਾ ਪਾ ਰਹੇ ਹਨ। ਇਕ ਚਿੱਠੀ ’ਚ ਬੱਚਿਆਂ ਨੇ ਲਿਖਿਆ-ਡਿਅਰ ਮੋਦੀ ਜੀ, ਮੇਰੇ 3 ਦੰਦ ਨਹੀਂ ਆ ਰਹੇ ਹਨ। ਇਸ ਕਾਰਨ ਮੈਨੂੰ ਖਾਣਾ ਚਬਾਉਣ ’ਚ ਮੁਸ਼ਕਲ ਹੋ ਰਹੀ ਹੈ। ਇਸ ਪੋਸਟ ਨੂੰ 25 ਸਤੰਬਰ ਨੂੰ ਸ਼ੇਅਰ ਕੀਤਾ ਗਿਆ ਸੀ। ਬੱਚਿਆਂ ਦੀ ਇਹ ਚਿੱਠੀਆਂ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ।

Comment here