ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੋਗਾ ਅਦਾਲਤੀ ਕੰਪਲੈਕਸ ਚ ਫਾਇਰਿੰਗ

ਕੋਰਟ ’ਚ ਪੇਸ਼ੀ ਦੌਰਾਨ ਨੌਜਵਾਨ ਉਲਝੇ
ਚੰਡੀਗੜ੍ਹ-ਮੋਗਾ ਸ਼ਹਿਰ ਦੇ ਕੋਰਟ ਕੰਪਲੈਕਸ ‘ਚ ਪੇਸ਼ੀ ‘ਤੇ ਆਏ ਕੁਝ ਨੌਜਵਾਨਾਂ ਨੇ ਕਈ ਰਾਊਂਡ ਗੋਲੀਆਂ ਚਲਾਈਆਂ, ਜਿਸ ਨਾਲ ਦਹਿਸ਼ਤ ਦਾ ਮਾਹੌਲ ਪਸਰ ਗਿਆ। ਪੁਲਿਸ ਸੂਤਰਾਂ ਮੁਤਾਬਕ ਇਹ ਲੋਕ ਆਪਸ ‘ਚ ਉਲਝ ਗਏ, ਜਿਸ ਤੋਂ ਬਾਅਦ ਇਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਰਟ ਕੰਪਲੈਕਸ ਦੇ ਬਾਹਰ ਤਾੜ-ਤਾੜ ਫਾਇਰਿੰਗ ਹੋਈ। ਇੱਕ ਕੇਸ ਦੀ ਤਰੀਕ ਉੱਤੇ ਕੁੱਝ ਨੌਜਵਾਨ ਆਏ ਸਨ। ਪੇਸ਼ੀ ‘ਤੇ ਆਏ ਨੌਜਵਾਨ ਆਪਸ ਵਿੱਚ ਉਲਝੇ ਗਏ। ਅਦਾਲਤ ਦੇ ਕੋਲ ਗੋਲੀ ਚੱਲਣ ਨਾਲ ਪੰਜਾਬ ਚ ਕਨੂੰਨ ਵਿਵਸਥਾ ਦੇ ਹਾਲਾਤਾਂ ਬਾਰੇ ਚਿੰਤਤ ਲੋਕ ਹੋਰ ਫਿਕਰਮੰਦ ਹੋ ਰਹੇ ਹਨ।

Comment here