ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਮੈਰੀਲੈਂਡ ਚ ਭਾਰਤੀ ਇੰਜੀਨੀਅਰ ਦਾ ਕਤਲ

ਹੈਦਰਾਬਾਦ : ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਤਿਲੰਗਾਨਾ ਦੇ ਸਾਫਟਵੇਅਰ ਇੰਜੀਨੀਅਰ ਦੀ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਨੱਕਾ ਸਾਈ ਚਰਨ (26), ਜੋ ਤਿਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਉੱਤੇ ਉਦੋਂ ਹਮਲਾ ਕੀਤਾ ਗਿਆ ਜਦੋਂ ਉਹ ਐਤਵਾਰ ਸ਼ਾਮ ਨੂੰ ਕਾਰ ਵਿਚ ਦੋਸਤ ਨੂੰ ਏਅਰਪੋਰਟ ‘ਤੇ ਛੱਡ ਕੇ ਘਰ ਪਰਤਦਿਆਂ ਮੈਰੀਲੈਂਡ ਦੇ ਕੈਟੋਨਸਵਿਲੇ ਕੋਲੋਂ ਲੰਘ ਰਿਹਾ ਸੀ | ਉਹ ਮੈਰੀਲੈਂਡ ਦੇ ਬਾਲਟੀਮੋਰ ਸ਼ਹਿਰ ‘ਚ ਦੋ ਸਾਲਾਂ ਤੋਂ ਕੰਮ ਕਰ ਰਿਹਾ ਸੀ |

Comment here