ਅਪਰਾਧਸਿਆਸਤਖਬਰਾਂ

ਮੈਨੂੰ ਹਟਾਉਣ ਪਿੱਛੇ ਬਾਜਵਾ ਦੀ ਸੀ ਸਾਜ਼ਿਸ਼ : ਇਮਰਾਨ ਖਾਨ

ਲਾਹੌਰ-ਵਾਇਸ ਆਫ ਅਮਰੀਕਾ ਅਤੇ ਇਕ ਟੈਲੀਵਿਜ਼ਨ ਨੂੰ ਦਿੱਤੀ ਇੰਟਰਵਿਊ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਇਸ ਦੀ ਥਾਂ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ‘ਸਾਜ਼ਿਸ਼’ਰਚਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਕਾਰਨ ਪਿਛਲੇ ਸਾਲ ਅਪ੍ਰੈਲ ਵਿਚ ਬੇਭਰੋਸਗੀ ਮਤੇ ਰਾਹੀਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਨੇ ਫੌਜ ਦੇ ਸਾਬਕਾ ਮੁਖੀ ’ਤੇ ਟਿੱਪਣੀ ਕੀਤੀ, ਜੋ ਇਮਰਾਨ ਖਾਨ ਮੁਤਾਬਕ ਅੱਜ ਪਾਕਿਸਤਾਨ ਨੂੰ ਪ੍ਰੇਸ਼ਾਨ ਕਰਨ ਵਾਲੇ ਸਾਰੇ ਸੰਕਟਾਂ ਦਾ ਸ੍ਰੋਤ ਹਨ। ਉਨ੍ਹਾਂ ਨੇ ਕਿਹਾ ਕਿ ਹੌਲੀ-ਹੌਲੀ ਗੱਲਾਂ ਨਿਕਲ ਰਹੀਆਂ ਹਨ।

Comment here