ਅਪਰਾਧਖਬਰਾਂਪ੍ਰਵਾਸੀ ਮਸਲੇ

ਮੈਕਸੀਕੋ ਸਰਹੱਦ ਤੋਂ ਸੈਂਕੜੇ ਪ੍ਰਵਾਸੀ ਅਮਰੀਕਾ ਪੁੱਜੇ

ਵਾਸ਼ਿੰਗਟਨ-ਅਮਰੀਕਾ ਦੇ ਟੈਕਸਾਸ ਸੂਬੇ ਦੇ ਅਲ-ਪਾਸੋ ਸ਼ਹਿਰ ਵਿਚ ਮੈਕਸੀਕੋ ਸਰਹੱਦ ਤੋਂ ਸੈਂਕੜੇ ਪ੍ਰਵਾਸੀਆਂ ਦੇ ਇੱਕ ਸਮੂਹ ਦੇ ਪਹੁੰਚਣ ਦੀ ਖ਼ਬਰ ਹੈ। ਇਹ ਲੋਕ ਨਿਕਾਰਾਗੁਆ ਤੋਂ ਆਏ ਹਨ। ਇਨ੍ਹਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੈ। ਇਹ ਲੋਕ ਅਮਰੀਕਾ-ਮੈਕਸੀਕੋ ਸਰਹੱਦ ’ਤੇ ਰੀਓ ਬ੍ਰਾਵੋ ਨਦੀ ਨੂੰ ਪਾਰ ਕਰਕੇ ਸੋਮਵਾਰ ਤੜਕੇ ਅਮਰੀਕੀ ਸਰਹੱਦ ’ਚ ਦਾਖਲ ਹੋਏ। ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ’ਚ ਹਰ ਰੋਜ਼ ਕਰੀਬ 2 ਹਜ਼ਾਰ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ 50,000 ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਸਰਹੱਦ ’ਚ ਆਏ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ, 2,600 ਤੋਂ ਵੱਧ ਲੋਕ ਐਲ ਪਾਸੋ ਵਿੱਚ ਸਰਹੱਦ ਪਾਰ ਕਰਨ ਵਿੱਚ ਕਾਮਯਾਬ ਹੋਏ ਸਨ।
ਨਦੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕਰ ਰਹੇ ਪਾਰ
ਲੋਕ ਗੈਰ-ਕਾਨੂੰਨੀ ਸੰਗਠਨਾਂ ਦੀ ਮਦਦ ਨਾਲ ਰੀਓ ਬ੍ਰਾਵੋ ਨਦੀ ’ਤੇ ਪਹੁੰਚੇ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਐਲ ਪਾਸੋ ਪਹੁੰਚੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪ੍ਰਵਾਸੀ ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਤੋਂ ਅਮਰੀਕਾ ਵਿੱਚ ਸਰਹੱਦ ਪਾਰ ਕਰਨ ਲਈ ਰੀਓ ਬ੍ਰਾਵੋ ਨਦੀ ਵਿੱਚ ਉਤਰੇ, ਉਨ੍ਹਾਂ ਦੀਆਂ ਬਾਹਾਂ ਵਿੱਚ ਬੈਗ ਅਤੇ ਉਨ੍ਹਾਂ ਦੀ ਪਿੱਠ ਉੱਤੇ ਬੱਚੇ ਸਨ। ਦਰਅਸਲ ਕੋਰੋਨਾ ਦੌਰਾਨ ਪਾਬੰਦੀਆਂ ਕਾਰਨ 2020 ਅਤੇ 2021 ਵਿੱਚ ਪ੍ਰਵਾਸੀਆਂ ਦੀ ਆਮਦ ਘੱਟ ਗਈ ਸੀ। ਪਾਬੰਦੀ ਹਟਣ ਤੋਂ ਬਾਅਦ ਅਮਰੀਕਾ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਪ੍ਰਵਾਸੀ ਮੁੜ ਆਉਣੇ ਸ਼ੁਰੂ ਹੋ ਗਏ ਹਨ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਇਹ ਸਾਰੇ ਬਿਹਤਰ ਭਵਿੱਖ ਦੀ ਭਾਲ ਵਿੱਚ ਅਮਰੀਕਾ ਆਉਂਦੇ ਹਨ।

Comment here