ਅਪਰਾਧਖਬਰਾਂਚਲੰਤ ਮਾਮਲੇ

ਮੈਕਸੀਕੋ : ਬੱਸ ‘ਚੋਂ 380,000 ਹਜ਼ਾਰ ਡਾਲਰ ਦੀ ਕੋਕੀਨ ਜ਼ਬਤ

ਨਿਊਯਾਰਕ-ਬੀਤੇ ਦਿਨ ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਯੂ.ਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਮੈਕਸੀਕੋ ਤੋਂ ਆ ਰਹੀ ਇੱਕ ਵਪਾਰਕ ਬੱਸ ਵਿੱਚੋਂ ਲਗਭਗ 50 ਪੌਂਡ ਕੋਕੀਨ ਜ਼ਬਤ ਕੀਤੀ। ਯੂ.ਐੱਸ ਕਸਟਮ ਅਧਿਕਾਰੀਆਂ ਨੇ ਆਪਣੀ ਜਾਂਚ ਦੌਰਾਨ ਇਹ ਕੋਕੀਨ ਉਦੋਂ ਜ਼ਬਤ ਕੀਤੀ, ਜਦੋ ਉਹਨਾਂ ਨੇ ਇੱਕ ਵਪਾਰਕ ਬੱਸ ਦੀ ਜਾਂਚ ਕੀਤੀ। ਜਾਂਚ ਦੌਰਾਨ ਪੁਲਸ ਨੂੰ ਬੱਸ ਵਿੱਚੋਂ ਕੋਕੀਨ ਦੇ ਲਗਭਗ ਦੋ ਦਰਜਨ ਦੇ ਕਰੀਬ ਪੈਕੇਟ ਮਿਲੇ। ਇਹ ਬੱਸ ਅਮਰੀਕਾ ਦੇ ਸੂਬੇ ਟੈਕਸਾਸ ਦੇ ਰੋਮਾ ਵਿੱਚ ਰੋਮਾ ਇੰਟਰਨੈਸ਼ਨਲ ਬ੍ਰਿਜ ਵਿੱਚ ਦਾਖਲ ਹੋਈ ਸੀ। ਅਫਸਰਾਂ ਨੇ ਜਦੋ ਉਸ ਦੀ ਜਾਂਚ ਪੜਤਾਲ ਕੀਤੀ ਤਾਂ ਉਸ ਦੇ ਵਿੱਚੋਂ ਕੋਕੀਨ ਦੇ 22 ਪੈਕੇਟ ਮਿਲੇ, ਜਿਹਨਾਂ ਦਾ ਵਜ਼ਨ 50 ਪੌਂਡ ਸੀ। ਕਸਟਮਜ ਬਾਰਡਰ ਪ੍ਰੋਟੈਕੇਸ਼ਨ ਦਾ ਕਹਿਣਾ ਹੈ ਇਸ ਕੋਕੀਨ ਦੀ ਕੀਮਤ 380,000 ਹਜ਼ਾਰ ਡਾਲਰ ਤੋਂ ਵੱਧ ਦੇ ਮੁੱਲ ਦੀ ਹੈ।

Comment here